ਯੂਥ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਤਲਵੰਡੀ ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ।
ਚੰਡੀਗੜ੍ਹ-: 3 ਸਤੰਬਰ () ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯੂਥ ਅਕਾਲੀ ਦਲ ਦੇ ਪ੍ਰਧਾਨ ਗੁਰਜੀਤ ਸਿੰਘ ਤਲਵੰਡੀ ਵੱਲੋਂ ਸੂਬਾ ਪੱਧਰੀ ਤੇ ਕੁੱਝ ਜਿਲ੍ਹਾ ਪ੍ਰਧਾਨਾ ਦਾ ਐਲਾਨ ਕੀਤਾ ਗਿਆ ਜਿਸ ਵਿੱਚ ਸ ਮਲਕੀਤ ਸਿੰਘ ਹੁੰਦਲ ਨੂੰ ਕੌਮੀ ਸੀਨੀਅਰ ਮੀਤ ਪ੍ਰਧਾਨ ਤੇ ਮੁੱਖ ਬੁਲਾਰਾ, ਸ ਕੁਲਵਿੰਦਰ ਸਿੰਘ ਮਹਿਮੀ ਨੂੰ ਜਨਰਲ ਸਕੱਤਰ, ਸ ਹਰਜਸ਼ਨ ਸਿੰਘ ਜੱਸੀ ਡੂੰਮਵਾਲੀ ਨੂੰ ਜਨਰਲ ਸਕੱਤਰ ਅਤੇ ਜਸਪ੍ਰੀਤ ਸਿੰਘ ਢਿੱਲੋਂ ਨੂੰ ਜਥੇਬੰਧਕ ਸਕੱਤਰ ਨਿਯੁਕਤ ਕੀਤਾ ਗਿਆ। ਇਸ ਤੋਂ ਇਲਾਵਾ ਜਿਲ੍ਹਾ ਮਾਨਸਾ ਦਿਹਾਤੀ ਐਡਵੋਕੇਟ ਅਮਨਦੀਪ ਸਿੰਘ ਭਲਾਈਕੇ, ਜਿਲ੍ਹਾ ਫਿਰੋਜ਼ਪੁਰ ਦਿਹਾਤੀ ਡਾ ਮੋਹਨ ਸਿੰਘ ਲਾਲਕਾ, ਜਿਲਾ ਨਵਸ਼ਹਿਰ ਸ਼ਹਿਰੀ ਸ੍ਰੀ ਅਮਿਤ ਕੁਮਾਰ ਸੇਠੀ ਥੋਪੀਆ ਅਤੇ ਜਿਲਾ ਨਵਾਂਸ਼ਹਿਰ ਦਿਹਾਤੀ ਦੇ ਪ੍ਰਧਾਨ ਸ ਅਰਵਿੰਦਰ ਸਿੰਘ ਪੱਲੀਆ ਨੂੰ ਬਣਾਇਆ ਗਿਆ ਹੈ।
ਯੂਥ ਪ੍ਰਧਾਨ ਸ ਤਲਵੰਡੀ ਵੱਲੋਂ ਸਾਰੇ ਅਹੁਦੇਦਾਰਾਂ ਨੂੰ ਜਿੱਥੇ ਜਿੰਮੇਵਾਰੀ ਮਿਲਣ ਤੇ ਵਧਾਈ ਦਿੱਤੀ ਉੱਥੇ ਆਪੋ ਆਪਣੇ ਜਿਲ੍ਹਿਆਂ 'ਚ ਪਾਰਟੀ ਗਤੀਵਿਧੀਆ ਨੂੰ ਤੇਜ ਕਰਨ ਲਈ ਹਿਦਾਇਤਾਂ ਵੀ ਕੀਤੀਆਂ ਗਈਆਂ। ਉਹਨਾਂ ਦੱਸਿਆ ਕਿ ਜਲਦੀ ਹੀ ਜ਼ਿਲ੍ਹੇ ਵਾਰ ਨੌਜਵਾਨਾਂ ਦੀਆਂ ਮੀਟਿੰਗਾਂ ਕੀਤੀਆ ਜਾਣਗੀਆ। ਪ੍ਰੈਸ ਨੂੰ ਇਹ ਜਾਣਕਾਰੀ ਸ ਤੇਜਿੰਦਰ ਸਿੰਘ ਪੰਨੂ ਵਾਲੀ ਜਾਰੀ ਕੀਤੀ ਗਈ।
Youth Akali Dal Punar Surjit President Talwandi announces new office bearers.
Chandigarh-: September 3 () Under the directions of Shiromani Akali Dal Punar Surjit President Giani Harpreet Singh, Youth Akali Dal President Gurjit Singh Talwandi announced the state-level and some district presidents, in which S. Malkit Singh Hundal was appointed as National Senior Vice President and Chief Spokesperson, S. Kulwinder Singh Mehmi as General Secretary, S. Harjashan Singh Jassi Doomwali as General Secretary and Jaspreet Singh Dhillon as Organizing Secretary. Apart from this, District Mansa Rural Advocate Amandeep Singh Bhalaike, District Ferozepur Rural Dr. Mohan Singh Lalka, District Navshahr Urban Mr. Amit Kumar Sethi Thopia and District Nawanshahr Rural President S. Arvinder Singh Pallia have been appointed.
Youth President S. Talwandi congratulated all the office bearers on getting the responsibility and also gave instructions to intensify the party activities in their respective districts. He said that district wise youth meetings will be held soon. This information was released to the press by S. Tajinder Singh Pannu.
ਮੋਹਾਲੀ 'ਚ ਸੜਕ ਕਿਨਾਰੇ ਟਰਾਲੀਆਂ 'ਤੇ ਵੱਸੇ ਪਿੰਡ, ਹੰਕਾਰੀ ਸਰਕਾਰ ਦਾ ਉਜਾੜਾ ਬਣਨਗੇ- ਗਿਆਨੀ ਹਰਪ੍ਰੀਤ ਸਿੰਘ।
ਚੰਡੀਗੜ੍ਹ-: 3 ਸਤੰਬਰ () ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਪ੍ਰੈਸ ਬਿਆਨ ਜਾਰੀ ਕਰਕੇ ਕਿਹਾ ਕਿ ਦੇਸ਼ ਭਰ ਦੇ ਲੋਕਾਂ ਦਾ ਢਿੱਡ ਭਰਨ ਵਾਲਾ ਕਿਸਾਨ ਆਪਣੀਆਂ ਹੱਕੀ ਮੰਗਾਂ ਲਈ ਅੱਜ ਸੜਕਾਂ 'ਤੇ ਉਤਰਨ ਲਈ ਮਜਬੂਰ ਹੈ। ਪਰ ਸਰਕਾਰ ਨੇ ਮੰਗਾਂ ਤਾਂ ਕੀ ਮੰਨਣੀਆਂ ਹਨ, ਉਹਨਾਂ ਨਾਲ ਗੱਲਬਾਤ ਕਰਕੇ ਕੋਈ ਹੱਲ ਕੱਢਣ ਦਾ ਯਤਨ ਵੀ ਨਹੀ ਕਰ ਰਹੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰਾਂ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸੜਕ ਕਿਨਾਰੇ ਟਰਾਲੀਆਂ 'ਤੇ ਵੱਸੇ ਇਹ ਪਿੰਡ ਸਰਕਾਰਾਂ ਉਜਾੜਨ ਦਾ ਸਬੱਬ ਜਰੂਰ ਬਣਨਗੇ। ਕਿਉਂਕਿ ਸਰਕਾਰ ਨੂੰ ਦੁਸ਼ਮਣ ਵਜੋਂ ਦਿੱਸਦੇ, ਹੱਕ ਮੰਗਣ ਵਾਲੇ ਇਹਨਾਂ ਲੋਕਾਂ ਨੇ ਹੀ ਆਖਿਰ ਵੋਟਾਂ ਪਾਕੇ ਸਰਕਾਰ ਚੁਣਨੀ ਹੈ। ਇਸਤੋਂ ਪਹਿਲਾਂ ਛੇ ਲੱਖ ਤੋਂ ਵੱਧ ਮੁਲਾਜ਼ਮਾਂ ਨੂੰ ਵੀ ਉਹਨਾਂ ਦਾ ਬਣਦਾ ਪੈਸਾ ਦੇਣ ਦੀ ਬਜਾਏ ਸਰਕਾਰ ਸੁਪਰੀਮ ਕੋਰਟ ਦਾ ਦਰਵਾਜਾ ਖੜਕਾ ਚੁੱਕੀ ਹੈ। ਬੇਸਮਝ ਆਗੂਆਂ ਨੂੰ ਇੰਨਾ ਵੀ ਸਮਝ ਨਹੀਂ ਆ ਰਿਹਾ ਕਿ ਕਿਸਾਨਾਂ ਅਤੇ ਮੁਲਾਜ਼ਮਾਂ ਦੇ ਹੱਕ ਮਾਰਕੇ ਉਹ ਸਰਕਾਰਾਂ ਕਿਵੇਂ ਚਲਾ ਲੈਣਗੇ। ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦੇ ਅਖੀਰ ਵਿੱਚ ਸਮੂਹ ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਨਾਲ ਪੂਰੀ ਇਕਜੁੱਟਤਾ ਪ੍ਰਗਟਾਉਂਦਿਆਂ ਕਿਹਾ ਕਿ ਅਕਾਲੀ ਦਲ ਪੁਨਰ-ਸੁਰਜੀਤ ਵੱਧ ਚੜ੍ਹ ਕੇ ਉਹਨਾਂ ਦੇ ਸੰਘਰਸ਼ ਵਿੱਚ ਸਾਥ ਦੇਵੇਗਾ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
“Villages Settled on Trolleys Along Roadsides in Mohali Will Become the Reason for the Arrogant Government’s Downfall” – Giani Harpreet Singh
Chandigarh, September 3: In a press statement, Shiromani Akali Dal (Reunited) president Giani Harpreet Singh said that farmers, who feed the people across the country, have been forced to take to the streets today to raise their legitimate demands.
He said that instead of accepting the farmers’ demands, the government is not even making an effort to hold discussions with them and find a solution.
Giani Harpreet Singh said that governments must remember that these “villages” settled on trolleys along the roadsides will certainly become a reason for governments to be ousted. The people whom the government sees as its enemies and who are merely demanding their rights are the very people who will ultimately cast their votes to elect the government.
He further said that earlier, instead of paying more than six lakh employees the money legitimately due to them, the government had approached the Supreme Court. He said that the incompetent leaders do not even understand how they expect to run governments while denying the legitimate rights of farmers and employees.
At the end of his statement, Giani Harpreet Singh expressed full solidarity with all farmers’ and employees’ organisations and said that the Shiromani Akali Dal (Reunited) would actively support their struggle.
The statement was issued to the press by Media In-charge S. Tajinder Singh Pannu.
The Right to Formulate Party Policies and Issue Them as Official Policy Statements Rests Solely with the Party President – S. Raviinder Singh
Article Written by Giani Harpreet Singh for Ajit Newspaper Holds Historical Significance
Chandigarh, September 1: Veteran politician S. Raviinder Singh, who is known as a scholar in Sikh political circles and is also the patron of the Shiromani Akali Dal (Rejuvenated), stated in a written press release that, after Master Tara Singh, the Akali Dal has found a president who can write well-reasoned articles in newspapers on important and sensitive issues.
He was referring to the article written by Giani Harpreet Singh for Ajit newspaper on the issue of turning “religious identity into national identity.” In the article, Giani Harpreet Singh has, through national and international historical examples, demonstrated that when political leaders place religious identity at the forefront, it can become a cause of division among people.
S. Raviinder Singh said that the Akali Dal having a well-educated president who is deeply rooted in the religious sphere should be considered a matter of good fortune for the Sikh community. He said that whatever policies such a president formulates in consultation with party leaders are bound to be effective and beneficial for the Panth and Punjab.
He added that while such policies should certainly be formulated through consultation on the party platform and with experts, the right to officially announce and implement them must always remain vested with the party president.
He further stated that party leaders may continue to express their views and respond to issues falling within their respective areas of responsibility, but official party policy statements and statements concerning agreements or understandings with other political parties should be issued only by Giani Harpreet Singh.
Those who interfere in this area of authority, he said, should face strict disciplinary action on the party platform.
S. Raviinder Singh said that all party leaders should feel proud to be working under the leadership of a president who is a mature scholar of Sikh philosophy and principles. He highly praised Giani Harpreet Singh and said that he should continue to write sincerely and thoughtfully on such important issues in the future as well.
This press statement was issued to the media by Media In-charge S. Tajinder Singh Pannu.
ਪਾਰਟੀ ਦੀਆਂ ਨੀਤੀਆਂ ਨਿਰਧਾਰਿਤ ਕਰਨ ਅਤੇ ਉਹਨਾਂ ਨੂੰ ਨੀਤੀ ਬਿਆਨ ਵਜੋਂ ਜਾਰੀ ਕਰਨ ਦਾ ਹੱਕ ਸਿਰਫ ਪਾਰਟੀ ਪ੍ਰਧਾਨ ਨੂੰ - ਸ ਰਵੀਇੰਦਰ ਸਿੰਘ।
ਗਿਆਨੀ ਹਰਪ੍ਰੀਤ ਸਿੰਘ ਵੱਲੋਂ ਅਜੀਤ ਅਖਬਾਰ ਲਈ ਲਿਖਿਆ ਲੇਖ ਇਤਿਹਾਸਕ ਮਹੱਤਵ ਰੱਖਦਾ ਹੈ।
ਚੰਡੀਗੜ੍ਹ-: 1 ਸਤੰਬਰ () ਬਜੁਰਗ ਸਿਆਸਤਦਾਨ ਸ ਰਵੀਇੰਦਰ ਸਿੰਘ, ਜੋ ਸਿੱਖ ਰਾਜਨੀਤਕ ਹਲਕਿਆਂ ਵਿੱਚ ਸਕਾਲਰ ਵਜੋਂ ਜਾਣੇ ਜਾਂਦੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਰਪ੍ਰਸਤ ਵੀ ਹਨ, ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਮਾਸਟਰ ਤਾਰਾ ਸਿੰਘ ਹੁਰਾਂ ਤੋਂ ਬਾਦ ਅਕਾਲੀ ਦਲ ਨੂੰ ਅਜਿਹਾ ਪ੍ਰਧਾਨ ਮਿਲਿਆ ਹੈ, ਜੋ ਇਕ ਭਖਦੇ ਮਸਲੇ 'ਤੇ ਅਖਬਾਰਾਂ ਵਿੱਚ ਬਾ-ਦਲੀਲ ਲੇਖ ਲਿਖ ਸਕਦਾ ਹੈ। ਉਹ ਗਿਆਨੀ ਹਰਪ੍ਰੀਤ ਸਿੰਘ ਵੱਲੋਂ 'ਧਾਰਮਿਕ ਪਛਾਣ ਨੂੰ ਰਾਸ਼ਟਰੀ ਪਛਾਣ' ਬਣਾਉਣ ਦੇ ਮੁੱਦੇ 'ਤੇ ਅਜੀਤ ਅਖਬਾਰ ਲਈ ਲਿਖੇ ਗਏ ਲੇਖ ਦੀ ਗੱਲ ਕਰ ਰਹੇ ਸਨ। ਗਿਆਨੀ ਹਰਪ੍ਰੀਤ ਸਿੰਘ ਨੇ ਇਸ ਲੇਖ ਵਿੱਚ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਇਤਿਹਾਸਕ ਮਿਸਾਲਾਂ ਨਾਲ ਸਾਬਤ ਕੀਤਾ ਹੈ ਕਿ ਰਾਜਨੀਤਿਕ ਆਗੂਆਂ ਵੱਲੋਂ ਧਾਰਮਿਕ ਪਛਾਣ ਨੂੰ ਅੱਗੇ ਰੱਖਣਾ ਲੋਕਾਂ ਨੂੰ ਵੰਡਣ ਦਾ ਕਾਰਨ ਬਣ ਜਾਂਦਾ ਹੈ। ਸ ਰਵੀਇੰਦਰ ਸਿੰਘ ਨੇ ਕਿਹਾ ਕਿ ਅਕਾਲੀ ਦਲ ਨੂੰ ਇਕ ਪੜ੍ਹਿਆ ਲਿਖਿਆ ਅਤੇ ਧਾਰਮਿਕ ਖੇਤਰ ਵਿੱਚ ਗੁੜਿਆ ਹੋਇਆ ਪ੍ਰਧਾਨ ਮਿਲ ਜਾਣਾ, ਕੌਮ ਦੀ ਖੁਸ਼ਕਿਸਮਤੀ ਸਮਝਿਆ ਜਾਣਾ ਚਾਹੀਦਾ ਹੈ। ਅਜਿਹਾ ਪ੍ਰਧਾਨ ਪਾਰਟੀ ਆਗੂਆਂ ਦੀ ਸਲਾਹ ਨਾਲ ਜੋ ਵੀ ਨੀਤੀਆਂ ਨਿਰਧਾਰਿਤ ਕਰੇਗਾ, ਉਹ ਪੰਥ, ਪੰਜਾਬ ਲਈ ਅਸਰਦਾਇਕ ਜਰੂਰ ਹੋਣਗੀਆ। ਉਹਨਾਂ ਕਿਹਾ ਕਿ ਬੇਸ਼ੱਕ ਇਹ ਨੀਤੀਆਂ ਪਾਰਟੀ ਪਲੇਟਫਾਰਮ 'ਤੇ ਅਤੇ ਮਾਹਿਰ ਲੋਕਾਂ ਨਾਲ ਸਲਾਹ ਮਸ਼ਵਰੇ ਕਰਕੇ ਹੀ ਬਣਾਈਆਂ ਜਾਣੀਆਂ ਚਾਹੀਦੀਆਂ ਹਨ, ਪਰ ਉਹਨਾਂ ਨੂੰ ਜਾਰੀ ਅਤੇ ਲਾਗੂ ਕਰਨ ਦਾ ਹੱਕ ਹਮੇਸ਼ਾਂ ਪਾਰਟੀ ਪ੍ਰਧਾਨ ਕੋਲ ਸੁਰੱਖਿਅਤ ਰਹਿਣਾ ਚਾਹੀਦਾ ਹੈ। ਭਾਵੇਂਕਿ ਪਾਰਟੀ ਆਗੂ ਆਪਣੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਮੁੱਦਿਆਂ 'ਤੇ ਪ੍ਰਤੀਕਿਰਿਆ ਦਿੰਦੇ ਰਹਿਣ ਪਰ ਪਾਰਟੀ ਦੇ ਨੀਤੀ ਬਿਆਨ ਅਤੇ ਦੂਜੀਆਂ ਪਾਰਟੀਆਂ ਨਾਲ ਸਮਝੌਤਿਆ ਸੰਬੰਧੀ ਬਿਆਨ ਸਿਰਫ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਵੱਲੋਂ ਹੀ ਜਾਣੇ ਚਾਹੀਦੇ ਹਨ। ਉਹਨਾਂ ਦੇ ਇਸ ਅਧਿਕਾਰ ਖੇਤਰ ਵਿੱਚ ਦਖਲ ਦੇਣ ਵਾਲਿਆਂ ਖਿਲਾਫ ਪਾਰਟੀ ਪਲੇਟਫਾਰਮ 'ਤੇ ਸਖਤ ਅਨੁਸ਼ਾਸਨੀ ਕਾਰਵਾਈ ਹੋਣੀ ਚਾਹੀਦੀ ਹੈ।
ਸ ਰਵੀਇੰਦਰ ਸਿੰਘ ਨੇ ਕਿਹਾ ਕਿ ਸਾਰੇ ਪਾਰਟੀ ਆਗੂਆਂ ਨੂੰ ਇਸ ਗੱਲ ਦਾ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਹ ਸਿੱਖ ਫਿਲਾਸਫੀ ਅਤੇ ਸਿਧਾਂਤਾਂ ਦੇ ਪ੍ਰਪੱਕ ਵਿਦਵਾਨ ਪ੍ਰਧਾਨ ਦੀ ਅਗਵਾਈ ਵਿੱਚ ਕੰਮ ਕਰ ਰਹੇ ਹਨ। ਉਹਨਾਂ ਨੇ ਗਿਆਨੀ ਹਰਪ੍ਰੀਤ ਸਿੰਘ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਨੂੰ ਭਵਿੱਖ ਵਿੱਚ ਵੀ ਅਜਿਹੇ ਮੁੱਦਿਆ ਉਤੇ ਸੁਹਿਰਦਤਾ ਨਾਲ ਕਲਮ ਚਲਾਉਂਦੇ ਰਹਿਣਾ ਚਾਹੀਦਾ ਹੈ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
ਪੰਜਾਬ ਸਰਕਾਰ ਨੂੰ ਹੰਕਾਰ ਤਿਆਗ ਕੇ ਮੁਲਾਜ਼ਮਾਂ ਦੀ ਗੱਲ ਹਮਦਰਦੀ ਨਾਲ ਸੁਣਨੀ ਚਾਹੀਦੀ ਹੈ- ਗਿਆਨੀ ਹਰਪ੍ਰੀਤ ਸਿੰਘ।
ਚੰਡੀਗੜ੍ਹ -: 27 ਅਗਸਤ () ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਕਿਹਾ ਕਿ ਸਰਕਾਰ ਨੂੰ ਹਰ ਮਸਲੇ ਨੂੰ ਆਪਣੀ ਮੁਛ ਦਾ ਸਵਾਲ ਬਣਾਉਣ ਦੀ ਬਜਾਏ ਮੁਲਾਜ਼ਮਾਂ ਦੀ ਗੱਲ ਹਮਦਰਦੀ ਨਾਲ ਸੁਣਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਇਹ ਸਰਕਾਰ ਕੰਧ 'ਤੇ ਲਿਖਿਆ ਸਪੱਸ਼ਟ ਸੁਨੇਹਾ ਵੀ ਪੜ੍ਹਨ ਵਿੱਚ ਨਾਕਾਮ ਸਾਬਤ ਹੋ ਰਹੀ ਹੈ ਅਤੇ ਵਹਿਮ ਦਾ ਸ਼ਿਕਾਰ ਹੋਣ ਕਰਕੇ ਇਹਨਾਂ ਨੂੰ ਲਗਦਾ ਹੈ ਕਿ ਇਹ ਤਸ਼ੱਦਦ ਨਾਲ ਸਾਰਿਆਂ ਨੂੰ ਦਬਾ ਲੈਣਗੇ। ਇਸ ਲਈ ਇਹਨਾਂ ਨੇ ਡੀ ਏ ਭੁਗਤਾਨ ਕਰਨ ਵਿੱਚ ਅਦਾਲਤੀ ਹੁਕਮਾਂ ਨੂੰ ਮੰਨਣ ਤੋਂ ਵੀ ਆਨਾ-ਕਾਨੀ ਕੀਤੀ। ਜਦਕਿ ਮੁਲਾਜ਼ਮਾਂ ਨੇ ਲੱਖਾਂ ਦੀ ਗਿਣਤੀ ਵਿੱਚ ਚੰਡੀਗੜ੍ਹ ਪਹੁੰਚ ਕੇ ਇਹਨਾਂ ਦੇ ਬੋਲੇ ਕੰਨਾਂ ਤੱਕ ਆਵਾਜ ਪਹੁੰਚਾਉਣ ਦੀ ਸਫਲ ਕੋਸ਼ਿਸ਼ ਕੀਤੀ ਸੀ। ਅੱਜ ਜਦੋਂ ਮੁਲਾਜ਼ਮਾਂ ਨੇ ਲੋਕਤੰਤਰਿਕ ਢੰਗ ਨਾਲ ਕਾਨੂੰਨੀ ਛੁੱਟੀ ਲੈ ਕੇ ਆਪਣਾ ਰੋਸ ਜਾਹਰ ਕੀਤਾ ਹੈ ਤਾਂ ਉਚ ਅਫਸਰਾਂ ਨੂੰ ਸਾਰੇ ਛੁੱਟੀ ਲੈਣ ਵਾਲਿਆਂ ਦੀਆਂ ਲਿਸਟਾਂ ਬਣਾਉਣ ਲਈ ਹੁਕਮ ਦਿੱਤੇ ਜਾ ਰਹੇ ਹਨ। ਜਿਵੇਂ ਕਿ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੋਵੇ। ਪਹਿਲਾਂ ਵੀ ਸਰਕਾਰ ਨੇ ਉਹਨਾਂ ਨੂੰ ਉਲਝਾਉਣ ਲਈ ਬਿਨਾ ਕਿਸੇ ਸੱਦੇ ਤੋਂ ਚੰਡੀਗੜ੍ਹ ਵਿੱਚ ਮੀਟਿੰਗ ਰੱਖ ਲਈ। ਫਿਰ ਬਿਨਾ ਕਿਸੇ ਅਗਾਊਂ ਸੂਚਨਾ ਤੋਂ ਮੀਟਿੰਗ ਦਾ ਸਥਾਨ ਬਦਲ ਕੇ ਜਲੰਧਰ ਕਰ ਦਿੱਤਾ। ਜੇ ਮੁਲਾਜ਼ਮ ਉਥੇ ਆਉਣ ਲਈ ਵੀ ਤਿਆਰ ਹੋ ਗਏ ਤਾਂ ਮੀਟਿੰਗ ਰੱਦ ਕਰ ਦਿੱਤੀ ਕਿ ਪਹਿਲਾਂ ਹੜਤਾਲ ਖਤਮ ਕਰੋ। ਸਰਕਾਰ ਨੂੰ ਮੁਲਾਜ਼ਮਾਂ ਨਾਲ ਇਸ ਤਰਾਂ ਦਾ ਤਾਨਾਸ਼ਾਹੀ ਰਵੱਈਆ ਅਪਣਾਉਣ ਦੀ ਬਜਾਏ ਗੱਲ ਬਾਤ ਕਰਕੇ ਮਸਲਾ ਹੱਲ ਕਰਨਾ ਚਾਹੀਦਾ ਸੀ। ਕਿਉਂਕਿ ਸਰਕਾਰ ਮੁਲਾਜ਼ਮਾਂ ਲਈ ਮਾਂ-ਪਿਓ ਵਾਂਗ ਹੁੰਦੀ ਹੈ ਅਤੇ ਮੁਲਾਜ਼ਮ ਸਰਕਾਰ ਦੇ ਹੱਥ ਹੁੰਦੇ ਹਨ। ਜੇ ਸਰਕਾਰ ਟਕਰਾਅ ਵਧਾਈ ਜਾਵੇਗੀ ਤਾਂ ਨੁਕਸਾਨ ਉਸਦਾ ਹੀ ਹੋਵੇਗਾ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
Punjab Government Should Set Aside Its Arrogance and Listen to Employees’ Concerns with Sympathy – Giani Harpreet Singh
Chandigarh – August 27: Shiromani Akali Dal (Punar-Surjit) President Giani Harpreet Singh, in a written press statement, said that instead of turning every issue into a matter of prestige, the government should listen to the employees’ concerns with sympathy.
He said that the government has failed even to read the clear message written on the wall. Suffering from a misconception, it appears to believe that it can suppress everyone through coercion. This is why the government has even hesitated to comply with court orders regarding the payment of Dearness Allowance (DA).
He said that employees, in large numbers, had successfully reached Chandigarh in an effort to make their voices heard by the government. Today, when the employees have exercised their democratic right to express their protest by taking lawful leave, senior officials are being directed to prepare lists of all those who have taken leave, as if an attempt is being made to intimidate them.
He further said that earlier too, the government had scheduled a meeting in Chandigarh without any proper invitation. Later, without any prior notice, the venue of the meeting was changed to Jalandhar. When the employees were even willing to travel there, the meeting was cancelled on the condition that they should first end their strike.
Instead of adopting such an authoritarian attitude towards employees, the government should have engaged in dialogue with them and resolved the issue. The government is like a parent to its employees, while the employees are the hands through which the government functions. If the government continues to escalate the confrontation, it will ultimately be the government itself that suffers.
The statement was issued to the press by Media In-charge S. Tajinder Singh Pannu.
#allmedia
ਰਾਮ ਰਹੀਮ ਦੀ ਪੈਰੋਲ ਸਿੱਖਾਂ ਦੇ ਭਾਵਨਾਤਮਕ ਜਖਮਾਂ 'ਤੇ ਨਮਕ ਛਿੜਕਣ ਵਾਂਗ- ਗਿਆਨੀ ਹਰਪ੍ਰੀਤ ਸਿੰਘ।
ਚੰਡੀਗੜ੍ਹ-: 25 ਅਗਸਤ () ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਝੂਠੇ ਸੌਦੇ ਸਾਧ ਰਾਮ ਰਹੀਮ ਨੂੰ ਬਾਰ ਬਾਰ ਦਿੱਤੀ ਜਾ ਰਹੀ ਪੈਰੋਲ ਸਿੱਖਾਂ ਦੇ ਭਾਵਨਾਤਮਕ ਜਖਮਾਂ ਉਤੇ ਨਮਕ ਛਿੜਕਣ ਵਾਂਗ ਹੈ। ਜਿਸ ਤੋਂ ਹੋਣ ਵਾਲੀ ਤਕਲੀਫ ਦਾ ਸਰਕਾਰਾਂ ਸੁਆਦ ਲੈ ਰਹੀਆਂ ਹਨ। ਉਹਨਾਂ ਕਿਹਾ ਕਿ ਭਾਈ ਜਗਤਾਰ ਸਿੰਘ ਹਵਾਰਾ ਦੀ ਬਜੁਰਗ ਮਾਤਾ ਆਪਣੇ ਆਖਰੀ ਸਮੇਂ ਵਿੱਚ ਪੁਤਰ ਨੂੰ ਮਿਲਣ ਦਾ ਇੰਤਜ਼ਾਰ ਕਰ ਰਹੀ ਹੈ। ਜਿੰਨਾ ਦੀ ਜਮਾਨਤ ਵਾਸਤੇ ਪੂਰੇ ਜਿਲ੍ਹੇ ਦੀਆਂ ਪੰਚਾਇਤਾਂ ਨੇ ਮਤੇ ਪਾਸ ਕਰਕੇ ਸਰਕਾਰ ਨੂੰ ਭੇਜੇ। ਕੌਮੀ ਇਨਸਾਫ ਮੋਰਚੇ ਦੇ ਸਾਰੇ ਆਗੂ ਜਿੰਮੇਵਾਰੀ ਚੁੱਕਣ ਲਈ ਤਿਆਰ ਹਨ। ਪਰ ਸਰਕਾਰ ਨੇ ਉਹਨਾਂ ਨੂੰ ਦਸ ਦਿਨ ਦੀ ਪੈਰੋਲ ਦੇਣ ਤੋਂ ਮਨਾ ਕਰ ਦਿੱਤਾ। ਪੂਰੀ ਕੌਮ ਨੇ ਰਲ੍ਹ ਕੇ ਗਵਰਨਰ ਹਾਉਸ ਵੱਲ ਮਾਰਚ ਕੀਤਾ, ਪੰਜਾਬ ਬੰਦ ਵੀ ਕੀਤਾ ਗਿਆ, ਪਰ ਸਰਕਾਰ ਟੱਸ ਤੋਂ ਮੱਸ ਨਹੀਂ ਹੋਈ। ਉਲਟਾ ਮਾਰਚ ਕਰਨ ਵਾਲੇ ਆਗੂਆਂ ਨੂੰ ਪੁਲਿਸ ਤਸ਼ੱਦਦ ਦਾ ਸ਼ਿਕਾਰ ਵੀ ਬਣਾਇਆ ਅਤੇ ਪਰਚੇ ਵੀ ਦਰਜ ਕਰ ਲਏ। ਪਰ ਦੂਜੇ ਬੰਨੇ ਜੋ ਆਦਮੀ ਬਲਾਤਕਾਰ ਅਤੇ ਕਤਲ ਦਾ ਮੁਜਰਿਮ ਹੈ, ਉਸ ਨੂੰ ਸਾਲ ਵਿੱਚ ਕਈ ਵਾਰ ਪੈਰੋਲ ਦਿੱਤੀ ਜਾ ਰਹੀ ਹੈ। ਸਰਕਾਰਾਂ ਇਹ ਵੀ ਭੁੱਲ ਗਈਆਂ ਕਿ ਜਦ ਸੌਦਾ ਸਾਧ ਨੂੰ ਸਜਾ ਸੁਣਾਈ ਗਈ ਸੀ ਤਾਂ ਉਦੋਂ ਉਸਦੇ ਗੁੰਡਿਆਂ ਵੱਲੋਂ ਬਣਾਏ ਹੰਗਾਮੀ ਹਲਾਤਾਂ ਕਾਰਨ 40 ਦੇ ਕਰੀਬ ਮੌਤਾਂ ਹੋਈਆਂ ਸਨ। ਅਦਾਲਤੀ ਕਰਮਚਾਰੀਆਂ, ਪੁਲਿਸ ਮੁਲਾਜ਼ਮਾਂ ਅਤੇ ਪ੍ਰੈੱਸ ਵਾਲਿਆਂ ਨੂੰ ਵੀ ਉਹਨਾਂ ਦੀ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਸੀ। ਪਰ ਅੱਜ ਬਿਨਾ ਕੋਈ ਜਾਇਜ ਕਾਰਨ ਦੇ ਉਸਨੂੰ ਬਾਰ ਬਾਰ ਜੇਲ੍ਹ ਤੋਂ ਬਾਹਰ ਲਿਆਂਦਾ ਜਾ ਰਿਹਾ ਹੈ, ਜਦਕਿ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਦਾ ਮੁੱਖ ਦੋਸ਼ੀ ਹੈ। ਪੰਜਾਬ ਵਿੱਚ ਸਰਕਾਰਾਂ ਬਣਾਉਣ ਦੇ ਸੁਪਨੇ ਵੇਖਣ ਵਾਲਿਆਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਸਿੱਖਾਂ ਨੂੰ ਵੰਗਾਰ ਕੇ ਬੇਅਦਬੀ ਕਰਨ ਵਾਲੇ ਦੀ ਮਦਦ ਕਰਕੇ ਤੁਸੀਂ ਪੰਜਾਬ ਵਿੱਚ ਖੜ੍ਹੇ ਹੋਣ ਜੋਗੀ ਜਗਾਹ ਵੀ ਹਾਸਲ ਨਹੀਂ ਕਰ ਸਕੋਗੇ। ਬਿਆਨ ਦੇ ਅਖੀਰ ਵਿੱਚ ਗਿਆਨੀ ਹਰਪ੍ਰੀਤ ਸਿੰਘ ਨੇ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਸਾਰੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
Ram Rahim’s Parole Is Like Rubbing Salt into the Emotional Wounds of Sikhs – Giani Harpreet Singh
Chandigarh – August 25: Former Jathedar of Sri Akal Takht Sahib and President of Shiromani Akali Dal Punar-Surjit, Giani Harpreet Singh, in a written press statement, made serious allegations and said that the repeated granting of parole to the so-called Dera Sacha Sauda chief Ram Rahim is like rubbing salt into the emotional wounds of Sikhs. He said that governments appear to be taking pleasure in the pain caused to the Sikh community by such decisions.
He said that the elderly mother of Bhai Jagtar Singh Hawara is waiting in the final stage of her life to meet her son. Panchayats across the district passed resolutions and submitted them to the government seeking his parole. All the leaders of the Qaumi Insaaf Morcha are ready to take responsibility for his release. However, the government refused to grant him even ten days of parole.
The entire Sikh community jointly marched towards the Governor House, and a Punjab bandh was also observed, but the government remained unmoved. Instead, the leaders participating in the march were subjected to police action and cases were registered against them.
On the other hand, a person convicted of rape and murder is being granted parole several times a year. Governments have also forgotten that when Ram Rahim was sentenced, the violent unrest created by his supporters resulted in around 40 deaths. Court employees, police personnel and members of the press also became victims of the violence.
Yet today, without any valid reason, he is repeatedly being brought out of jail, despite being the principal accused in the incidents of sacrilege of Sri Guru Granth Sahib Ji.
Giani Harpreet Singh further said that those dreaming of forming governments in Punjab must understand that by challenging the sentiments of Sikhs and helping someone accused in the sacrilege cases, they will not be able to secure even a foothold in Punjab.
At the end of his statement, Giani Harpreet Singh demanded the immediate release of Bhai Jagtar Singh Hawara, Bhai Balwant Singh Rajoana and all other Bandi Singhs.
The statement was issued to the press by Media In-charge S. Tejinder Singh Pannu.
ਮੁਸ਼ਕਿਲਾਂ ਝੱਲ ਕੇ ਵੀ ਬੰਦੀ ਸਿੰਘਾਂ ਖਾਤਰ 'ਪੰਜਾਬ ਬੰਦ' ਲਈ ਸਹਿਯੋਗ ਦੇਣ ਵਾਲੇ ਪੰਜਾਬ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ- ਗਿਆਨੀ ਹਰਪ੍ਰੀਤ ਸਿੰਘ।
ਚੰਡੀਗੜ੍ਹ-: 21 ਅਗਸਤ () ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਸਮੁੱਚੇ ਪੰਜਾਬ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿੰਨਾ ਨੇ ਮੁਸ਼ਕਿਲਾਂ ਝੱਲ ਕੇ ਵੀ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਗਏ ਪੰਜਾਬ ਬੰਦ ਲਈ ਪੂਰਨ ਸਹਿਯੋਗ ਦਿੱਤਾ ਹੈ। ਪੰਜਾਬ ਦੇ ਵਿਦਿਅਕ, ਵਪਾਰਕ ਅਤੇ ਹੋਰ ਨਿਜੀ ਅਦਾਰੇ ਬੰਦ ਕਰਕੇ ਪੰਜਾਬੀਆਂ ਨੇ ਇਸ ਹੱਕੀ ਮੰਗ ਲਈ ਇਕਜੁੱਟਤਾ ਦਾ ਸੁਨੇਹਾ ਦਿੰਦਿਆ ਦੱਸ ਦਿੱਤਾ ਹੈ ਕਿ ਪੰਜਾਬ ਵਾਸੀ ਮਨੁੱਖੀ ਹੱਕਾਂ ਦੇ ਘਾਣ ਦੀ ਆਗਿਆ ਸਰਕਾਰਾਂ ਨੂੰ ਨਹੀਂ ਦੇਣਗੇ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਦੋਂ ਸਰਕਾਰਾਂ ਆਮ ਲੋਕਾਂ ਦੀ ਆਵਾਜ ਨੂੰ ਸੁਣਨ ਦੀ ਬਜਾਏ ਡੰਡੇ ਦੇ ਜੋਰ ਨਾਲ ਦਬਾਉਣ ਦੀ ਕੋਸ਼ਿਸ਼ ਕਰਦੀਆਂ ਹਨ ਤਾਂ ਪੰਜਾਬ ਬੰਦ ਦੀ ਕਾਲ ਦੇਣਾ ਆਖਰੀ ਰਾਹ ਹੁੰਦਾ ਹੈ। ਕੌਮੀ ਇਨਸਾਫ ਮੋਰਚੇ ਨੇ ਆਪਣੀ ਗੱਲ ਰੱਖਣ ਲਈ ਗਵਰਨਰ ਪੰਜਾਬ ਕੋਲ ਜਾਣ ਲਈ 15 ਅਗਸਤ ਨੂੰ ਮਾਰਚ ਕੀਤਾ ਸੀ, ਪਰ ਹਜਾਰਾਂ ਲੋਕਾਂ ਦੀ ਜਾਇਜ ਗੱਲ ਸੁਣਨ ਦੀ ਬਜਾਏ ਉਹਨਾਂ ਤੇ ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਮਾਰਨ ਤੋਂ ਬਾਅਦ ਪਰਚੇ ਵੀ ਦਰਜ ਕਰ ਦਿੱਤੇ ਗਏ। ਇਸ ਲਈ ਇਹ ਬੰਦ ਦੀ ਕਾਲ ਦਿੱਤੀ ਗਈ ਸੀ, ਜਿਸ ਨੂੰ ਪੰਜਾਬ ਦੇ ਸਮੂਹ ਵਰਗਾਂ ਨੇ ਬਿਨਾ ਕਿਸੇ ਸ਼ਿਕਾਇਤ ਤੋਂ ਪੂਰੀ ਹਮਾਇਤ ਦਿਤੀ। ਗਿਆਨੀ ਹਰਪ੍ਰੀਤ ਸਿੰਘ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰਾਂ ਨੂੰ ਇਸਤੋਂ ਸਮਝ ਜਾਣਾ ਚਾਹੀਦਾ ਹੈ ਕਿ ਲੋਕ ਆਪਣਾ ਨੁਕਸਾਨ ਉਠਾ ਕੇ ਵੀ ਉਹਨਾਂ ਦਾ ਵਿਰੋਧ ਕਰ ਰਹੇ ਹਨ। ਇਸ ਲਈ ਜਿੰਨੀ ਛੇਤੀ ਹੋ ਸਕੇ ਇਨਸਾਫ ਦਾ ਰਾਹ ਫੜ ਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
Heartfelt Thanks to the People of Punjab for Supporting the ‘Punjab Bandh’ for the Release of Bandi Singhs Despite Facing Difficulties — Giani Harpreet Singh
Chandigarh, August 21: President of Shiromani Akali Dal Punar Surjit, Giani Harpreet Singh, expressed his heartfelt gratitude to the people of Punjab who, despite facing inconvenience and difficulties, extended their full support to the Punjab Bandh called in support of the release of the Bandi Singhs (Sikh prisoners).
By closing educational institutions, businesses, and other private establishments across Punjab, the people of Punjab demonstrated their solidarity with this legitimate demand and made it clear that they would not allow governments to violate human rights.
Giani Harpreet Singh said that when governments, instead of listening to the voice of ordinary people, attempt to suppress it through the use of force, calling for a Punjab Bandh becomes the last resort.
He said that the Qaumi Insaaf Morcha had organized a march on August 15 to approach the Governor of Punjab and present its demands. However, instead of listening to the legitimate concerns of thousands of people, the administration used tear gas and water cannons against the protesters and subsequently registered cases against them. It was against this backdrop that the call for the Punjab Bandh was given, which received full support from all sections of society across Punjab without any complaints.
Giani Harpreet Singh warned the governments that they should understand the message conveyed by this response: people are willing to bear personal and economic losses in order to oppose injustice.
He therefore urged the governments to take the path of justice at the earliest and immediately release the Bandi Singhs.
The press statement was issued by the party's Media In-charge, Tajinder Singh Pannu.
ਪੰਜਾਬ ਬੰਦ ਦੌਰਾਨ ਪੂਰਾ ਸਹਿਯੋਗ ਕਰਨ ਲਈ ਪੰਜਾਬ ਵਾਸੀਆਂ ਦਾ ਧੰਨਵਾਦ ਕਰਦੇ ਹਾਂ- ਸ ਪੀਰਮੁਹੰਮਦ, ਸ ਪੰਨੂੰ।
ਚੰਡੀਗੜ੍ਹ-: 21 ਅਗਸਤ () ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ ) ਦੇ ਮੁੱਖ ਬੁਲਾਰੇ ਅਤੇ ਸੀਨੀਅਰ ਮੀਤ ਪ੍ਰਧਾਨ ਸ ਕਰਨੈਲ ਸਿੰਘ ਪੀਰਮੁਹੰਮਦ ਅਤੇ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂ ਨੇ ਇਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੇ ਗਏ ਸੱਦੇ 'ਤੇ, ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਸਮਰਥਨ ਨਾਲ ਅੱਜ ਪੰਜਾਬ ਵਿੱਚ ਬੰਦ ਦਾ ਵਿਆਪਕ ਅਤੇ ਪੂਰਨ ਅਸਰ ਦੇਖਣ ਨੂੰ ਮਿਲਿਆ। ਉਨ੍ਹਾਂ ਇਸ ਸ਼ਾਂਤਮਈ ਪੰਜਾਬ ਬੰਦ ਦੀ ਵੱਡੀ ਸਫਲਤਾ ਲਈ ਦੁਕਾਨਦਾਰਾਂ, ਵਪਾਰੀ ਵਰਗ, ਵਿਦਿਆਰਥੀਆ, ਮੁਲਾਜਮਾਂ ਸਮੇਤ ਸਮੁੱਚੇ ਪੰਜਾਬ ਵਾਸੀਆਂ ਦਾ ਉਚੇਚੇ ਤੌਰ 'ਤੇ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਹਦਾਇਤਾਂ ਮੁਤਾਬਿਕ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ, ਸਮੁੱਚੇ ਅਹੁਦੇਦਾਰਾਂ ਅਤੇ ਵਰਕਰਾਂ ਵੱਲੋਂ 'ਪੰਜਾਬ ਬੰਦ' ਦੇ ਸਮਰਥਨ ਵਿੱਚ ਪੂਰਨ ਸਹਿਯੋਗ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੰਥਕ ਜਥੇਬੰਦੀਆਂ ਦੇ ਸਮਰਥਨ ਨਾਲ ਮਾਝਾ, ਮਾਲਵਾ ਅਤੇ ਦੁਆਬਾ ਦੇ ਪ੍ਰਮੁੱਖ ਸ਼ਹਿਰਾਂ ਸਮੇਤ ਵੱਖ-ਵੱਖ ਕਸਬਿਆਂ ਅਤੇ ਪਿੰਡ ਤੱਕ ਸਮੂਹ ਦੁਕਾਨਦਾਰਾਂ, ਵਪਾਰੀਆਂ ਅਤੇ ਛੋਟੇ ਕਾਰੋਬਾਰੀਆਂ ਨੇ ਆਪਣੀਆਂ ਦੁਕਾਨਾਂ ਅਤੇ ਕਾਰੋਬਾਰ ਬੰਦ ਰੱਖ ਕੇ ਇਸ ਸੱਦੇ ਨੂੰ ਪੂਰਨ ਸਮਰਥਨ ਦਿੱਤਾ। ਇਹ ਬੰਦ ਦੁਪਹਿਰ 2 ਵਜੇ ਤੱਕ ਇਸੇ ਤਰ੍ਹਾਂ ਨਿਰੰਤਰ ਅਤੇ ਸ਼ਾਂਤਮਈ ਢੰਗ ਨਾਲ ਜਾਰੀ ਰਿਹਾ। ਜਿਸ ਦੌਰਾਨ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਰ ਜਗ੍ਹਾ 'ਤੇ ਆਮ ਲੋਕਾਂ ਦੀ ਸਹੂਲਤ ਦਾ ਪੂਰਾ ਧਿਆਨ ਰੱਖਦਿਆਂ ਮਰੀਜ਼ਾਂ, ਐਂਬੂਲੈਂਸਾਂ ਅਤੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪ੍ਰੀਖਿਆਵਾਂ ਦੇਣ ਵਾਲੇ ਵਿਦਿਆਰਥੀਆਂ ਲਈ ਖਾਸ ਰਸਤਾ ਛੱਡ ਕੇ ਉਨ੍ਹਾਂ ਨੂੰ ਸੁਰੱਖਿਅਤ ਟਿਕਾਣਿਆਂ ਤੱਕ ਪਹੁੰਚਾਉਣ ਦਾ ਪੂਰਾ ਯਤਨ ਕੀਤਾ। ਫਿਰ ਵੀ, ਬੰਦ ਦੌਰਾਨ ਜਿਨ੍ਹਾਂ ਨਾਗਰਿਕਾਂ ਨੂੰ ਕੁਝ ਅਸੁਵਿਧਾ ਹੋਈ ਹੈ, ਉਸ ਲਈ ਖੇਦ ਪ੍ਰਗਟਾਇਆ ਜਾਂਦਾ ਹੈ। ਦੋਹਾਂ ਆਗੂਆਂ ਨੇ ਦੱਸਿਆ ਕਿ ਇਸ ਬੰਦ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਿਹੰਗ ਸਿੰਘ ਜਥੇਬੰਦੀਆਂ, ਦਮਦਮੀ ਟਕਸਾਲ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨਾਂ, ਕਿਸਾਨ ਜਥੇਬੰਦੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਮੁੱਚੇ ਧੜਿਆਂ ਸਮੇਤ ਹਰੇਕ ਫਿਰਕੇ ਦਾ ਭਰਵਾਂ ਸਮਰਥਨ ਹਾਸਲ ਹੋਇਆ। ਇਸ ਬੰਦ ਲਈ ਮੁੱਖ ਮੰਗਾਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਸੀ ਜਿਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਭਾਰਤੀ ਕਾਨੂੰਨ ਅਨੁਸਾਰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਾਰੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾ ਕਰਨ। ਅੰਤ ਵਿੱਚ ਸ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਤੇਜਿੰਦਰ ਸਿੰਘ ਪੰਨੂੰ ਨੇ ਇਕ ਵਾਰ ਫਿਰ ਪੰਜਾਬ ਵਾਸੀਆਂ ਵੱਲੋਂ ਦਿੱਤੇ ਗਏ ਸਮਰਥਨ ਲਈ ਉਹਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬ ਦੇ ਹੱਕਾਂ ਦੀ ਰਾਖੀ ਲਈ ਸਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਇੱਕਜੁੱਟਤਾ ਨਾਲ ਅੱਗੇ ਆਉਣਾ ਚਾਹੀਦਾ ਹੈ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
We thank the people of Punjab for their wholehearted cooperation during the bandh — Peer Mohammad & Pannu
Chandigarh, August 21: In a joint press statement, Karnail Singh Peer Mohammad, Chief Spokesperson and Senior Vice President of Shiromani Akali Dal (Punar Surjit), and Tajinder Singh Pannu, Media In-charge, stated that, following the call given by the Qaumi Insaaf Morcha and with the support of all Panthic organizations, a widespread and complete response to the bandh was witnessed across Punjab today.
They expressed their special gratitude to the shopkeepers, business community, students, employees, and the people of Punjab as a whole for making the peaceful Punjab Bandh a major success.
They stated that, in accordance with the directions of Giani Harpreet Singh, President of Shiromani Akali Dal (Punar Surjit) and former Jathedar of Sri Akal Takht Sahib, the party's district presidents, office-bearers, and workers extended their full support to the Punjab Bandh.
With the support of Panthic organizations, shopkeepers, traders, and small business owners in major cities of Majha, Malwa, and Doaba, as well as in towns and villages across Punjab, kept their shops and businesses closed in support of the call. The bandh continued peacefully and uninterrupted until 2:00 PM.
During the bandh, representatives of Panthic organizations made every effort to ensure that the general public did not face unnecessary inconvenience. Special passages were kept open for patients, ambulances, and students appearing for examinations at schools, colleges, and universities, so that they could safely reach their destinations.
Nevertheless, they expressed regret for any inconvenience caused to citizens during the bandh.
The two leaders stated that the bandh received strong support from various sections and organizations, including the Shiromani Gurdwara Parbandhak Committee (SGPC), Nihang Singh organizations, Damdami Taksal, All India Sikh Students' Federations, farmers' organizations, and all factions of the Shiromani Akali Dal, among others.
One of the principal demands behind the bandh was the release of the Bandi Singhs. The Centre and state governments were warned that all Bandi Singhs who have completed their sentences under Indian law should be released immediately.
In conclusion, Karnail Singh Peer Mohammad and Tajinder Singh Pannu once again thanked the people of Punjab for their overwhelming support and said that, in the future as well, everyone should come forward with the same unity and solidarity to safeguard the rights and interests of Punjab.
The statement was issued to the press by Tajinder Singh Pannu, Media In-charge.
ਕੌਮੀ ਇਨਸਾਫ ਮੋਰਚੇ ਵੱਲੋਂ ਕੀਤੇ ਜਾ ਰਹੇ 21 ਅਗਸਤ ਦੇ ਪੰਜਾਬ ਬੰਦ ਦਾ ਸਮਰਥਨ ਕਰਦੇ ਹਾਂ - ਅਕਾਲੀ ਦਲ ਪੁਨਰ ਸੁਰਜੀਤ।
ਚੰਡੀਗੜ੍ਹ-: 19 ਅਗਸਤ () ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ, ਸੀਨੀਅਰ ਮੀਤ ਪ੍ਰਧਾਨ ਸ ਸੁੱਚਾ ਸਿੰਘ ਛੋਟੇਪੁਰ, ਸ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਯੂਥ ਵਿੰਗ ਦੇ ਪ੍ਰਧਾਨ ਸ ਗੁਰਜੀਤ ਸਿੰਘ ਤਲਵੰਡੀ ਨੇ ਇਕ ਸਾਂਝੇ ਪ੍ਰੈੱਸ ਬਿਆਨ ਵਿੱਚ ਦੱਸਿਆ ਕਿ ਉਹ ਆਪਣੀ ਜਥੇਬੰਦੀ ਵੱਲੋਂ 21 ਅਗਸਤ ਨੂੰ ਕੌਮੀ ਇਨਸਾਫ ਮੋਰਚੇ ਵੱਲੋਂ ਦਿੱਤੇ ਗਏ ਪੰਜਾਬ ਬੰਦ ਦਾ ਪੂਰਨ ਸਮਰਥਨ ਕਰਦੇ ਹਨ। ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਸਰਹੱਦ 'ਤੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਨੇ ਇਸ ਬੰਦ ਦੀ ਕਾਲ ਦਿੱਤੀ ਹੋਈ ਹੈ। ਇਹ ਕਾਲ ਬੰਦੀ ਸਿੰਘਾਂ ਦੀ ਰਿਹਾਈ ਅਤੇ 15 ਅਗਸਤ ਨੂੰ ਮੋਰਚੇ ਵੱਲੋਂ ਕੀਤੇ ਗਏ ਸ਼ਾਂਤਮਈ ਮਾਰਚ ਉਤੇ ਤਸ਼ੱਦਦ ਕਰਨ ਅਤੇ ਆਗੂਆਂ ਉੱਤੇ ਪਰਚੇ ਦਰਜ ਕਰਨ ਖਿਲਾਫ ਦਿੱਤੀ ਗਈ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਸਰਕਾਰ ਸਾਡੇ ਸਿੰਘਾਂ ਨੂੰ ਰਿਹਾਅ ਕਰਨ ਤੋਂ ਹੀ ਇਨਕਾਰੀ ਨਹੀਂ ਹੈ, ਸਗੋਂ ਉਹਨਾਂ ਦੀ ਰਿਹਾਈ ਦੀ ਮੰਗ ਕਰਨ ਵਾਲਿਆਂ ਦੀ ਅਵਾਜ ਨੂੰ ਤਸ਼ੱਦਦ ਅਤੇ ਪਰਚਿਆਂ ਨਾਲ ਦਬਾਅ ਵੀ ਰਹੀ ਹੈ। ਇਸ ਲਈ ਪੰਜਾਬ ਦੇ ਇਨਸਾਫ ਪਸੰਦ ਲੋਕਾਂ ਨੂੰ ਸਰਕਾਰਾਂ ਦੀ ਇਸ ਧੱਕੇਸ਼ਾਹੀ ਦਾ ਮੂੰਹ ਤੋੜ ਜਵਾਬ ਦੇਣ ਲਈ 21 ਅਗਸਤ ਨੂੰ ਮੁਕੰਮਲ ਬੰਦ ਰੱਖਣ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ। ਸਾਡੀ ਜਥੇਬੰਦੀ ਦੇ ਆਗੂ ਅਤੇ ਵਰਕਰ ਲੋਕਾਂ ਨਾਲ ਮਿਲ ਕੇ ਇਸ ਬੰਦ ਨੂੰ ਸਫਲ ਬਣਾਉਣਗੇ ਤਾਂ ਜੋ ਸਜਾ ਭੁਗਤਣ ਤੋਂ ਬਾਅਦ ਵੀ ਦਹਾਕਿਆਂ ਤੋਂ ਜੇਲ੍ਹਾਂ ਵਿੱਚ ਬੈਠੇ ਸਿੰਘਾਂ ਨੂੰ ਰਿਹਾਅ ਕਰਵਾਉਣ ਲਈ ਸਰਕਾਰਾਂ 'ਤੇ ਦਬਾਅ ਬਣਾਇਆ ਜਾ ਸਕੇ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
National Insaaf Morcha’s Punjab Bandh on August 21 Fully Supported – Shiromani Akali Dal Punar-Surjit
Chandigarh, August 19: In a joint press statement, Shiromani Akali Dal Punar-Surjit General Secretary S. Gurpratap Singh Wadala, Senior Vice President S. Sucha Singh Chhotepur, S. Prem Singh Chandumajra, and Youth Wing President S. Gurjit Singh Talwandi said that their organization fully supports the Punjab Bandh called by the Qaumi Insaaf Morcha on August 21.
The Qaumi Insaaf Morcha, which has been carrying out a protest at the Chandigarh border demanding the release of Bandi Singhs, has given the call for the bandh. The call has been made to demand the release of Bandi Singhs and to protest against the use of force during the peaceful march organized by the Morcha on August 15, as well as the registration of cases against its leaders.
The leaders said that the government is not only refusing to release the Bandi Singhs but is also attempting to suppress the voices of those demanding their release through force and the registration of cases.
Therefore, they appealed to justice-loving people across Punjab to cooperate in observing a complete bandh on August 21 in order to strongly oppose what they described as government high-handedness.
They said that leaders and workers of their organization would join hands with the people to make the bandh successful and build pressure on the governments to secure the release of the Singhs who, despite having completed their sentences, have remained imprisoned for decades.
The statement was issued to the press by Media In-charge S. Tajinder Singh Pannu.
#allmedia
@dailyajitnews@News18Haryana@News18Punjab@JagranNews@ZeePunjabiNews@ZeePunjabHH@NapinderNews18@HTPunjab@JagbaniOnline@dailypostpunjab@punjabitribune@RozanaSpokesman@punjabi_jagran@yespunjab@BabushahiCom
ਸ ਹਰਵੇਲ ਸਿੰਘ ਮਾਧੋਪੁਰ ਹੋਣਗੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਐੱਸ ਸੀ ਵਿੰਗ ਦੇ ਪ੍ਰਧਾਨ - ਸ ਵਡਾਲਾ।
ਚੰਡੀਗੜ੍ਹ-: 17 ਅਗਸਤ () ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪਾਰਟੀ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ ਨੇ ਸ ਹਰਵੇਲ ਸਿੰਘ ਮਾਧੋਪੁਰ ਨੂੰ ਪਾਰਟੀ ਦੇ ਐੱਸ.ਸੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ। ਸ ਵਡਾਲਾ ਨੇ ਦੱਸਿਆ ਕਿ ਸ ਹਰਵੇਲ ਸਿੰਘ ਐਮ.ਏ, ਬੀ-ਐੱਡ, ਐਲ.ਐਲ.ਬੀ ਪਾਸ, ਇਕ ਪੜ੍ਹੇ ਲਿਖੇ ਇਮਾਨਦਾਰ ਤੇ ਮਿਹਨਤੀ ਇਨਸਾਨ ਹਨ। ਪ੍ਰਸ਼ਾਸਨਿਕ ਤਜਰਬੇ ਵਜੋਂ ਉਹ ਰਿਟਾਇਰਡ ਜਿਲਾ ਸਿੱਖਿਆ ਅਫ਼ਸਰ (ਸੈਕੰਡਰੀ) ਹਨ ਅਤੇ ਬਤੌਰ ਪ੍ਰਿੰਸੀਪਲ ਕਈ ਥਾਵਾਂ 'ਤੇ ਸੇਵਾਵਾਂ ਨਿਭਾਅ ਚੁੱਕੇ ਹਨ। ਸ ਮਾਧੋਪੁਰ ਅਧਿਆਪਕ ਯੂਨੀਅਨ ਵਿੱਚ ਅਤੇ ਭਾਰਤੀ ਘੱਟ ਗਿਣਤੀ ਅਤੇ ਦਲਿੱਤ ਫਰੰਟ ਵਿੱਚ ਵੀ ਬਤੌਰ ਜਨਰਲ ਸਕੱਤਰ ਆਪਣੀਆਂ ਸੇਵਾਵਾਂ ਦੇਂਦੇ ਰਹੇ ਹਨ। ਮੌਜੂਦਾ ਸਮੇਂ ਵਿੱਚ ਵੀ ਉਹ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਨਾਲ-ਨਾਲ ਹੋਰ ਵੀ ਕਈ ਸਮਾਜਿਕ ਸੰਸਥਾਵਾਂ ਵਿੱਚ ਕੰਮ ਕਰ ਰਹੇ ਹਨ। ਇਸ ਲਈ ਪਾਰਟੀ ਨੇ ਉਹਨਾਂ ਵੱਲੋਂ ਕੀਤੀਆਂ ਸੇਵਾਵਾਂ ਅਤੇ ਉਹਨਾਂ ਦੇ ਜੁਝਾਰੂ ਜਜਬੇ ਨੂੰ ਸਨਮੁੱਖ ਰੱਖਦਿਆਂ, ਪਾਰਟੀ ਦੇ ਐੱਸ.ਸੀ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਵੱਲੋਂ ਦਿੱਤੀ ਗਈ ਇਸ ਜਿੰਮੇਵਾਰੀ ਦੇ ਨਾਲ ਹੀ ਉਹਨਾਂ ਨੂੰ ਇਹ ਵੀ ਕਿਹਾ ਗਿਆ ਹੈ ਕਿ ਜਲਦੀ ਤੋ ਜਲਦੀ ਐਸ.ਸੀ ਵਿੰਗ ਦੇ ਜਥੇਬੰਦਕ ਢਾਂਚੇ ਅਤੇ ਜਿਲ੍ਹਾ ਪੱਧਰੀ ਢਾਂਚੇ ਨੂੰ ਲਾਮਬੱਧ ਕੀਤਾ ਜਾਵੇ। ਪ੍ਰੈਸ ਨੂੰ ਇਹ ਜਾਣਕਾਰੀ ਮੀਡੀਆ ਇੰਚਾਰਜ ਤਜਿੰਦਰ ਸਿੰਘ ਪੰਨੂੰ ਵੱਲੋਂ ਦਿੱਤੀ ਗਈ।
*S. Harvel Singh Madhopur Appointed President of Shiromani Akali Dal Punar Surjit SC Wing – S. Wadala*
*Chandigarh, August 17:* In accordance with the directions of Shiromani Akali Dal Punar Surjit President Giani Harpreet Singh, the party’s General Secretary, S. Gurpratap Singh Wadala, has appointed S. Harvel Singh Madhopur as the President of the party’s *SC Wing*.
S. Wadala stated that S. Harvel Singh Madhopur is a well-educated, honest, and hardworking person, holding *M.A., B.Ed., and LL.B. degrees. With extensive administrative experience, he is a **retired District Education Officer (Secondary)* and has also served as a Principal at several institutions.
S. Madhopur has also served as the *General Secretary of a teachers’ union* and the *Bharatiya Minority and Dalit Front*. At present, along with his association with Shiromani Akali Dal Punar Surjit, he continues to work with several other social organizations.
Keeping in view his services, dedication, and fighting spirit, the party has appointed him as the *President of its SC Wing*.
Along with assigning him this responsibility, the party has directed him to mobilize and strengthen the *organizational structure of the SC Wing at the district level* at the earliest.
This information was shared with the press by the party’s *Media In-charge, Tajinder Singh Pannu*.
#allmedia
@dailyajitnews@News18Haryana@News18Punjab@JagranNews@ZeePunjabiNews@ZeePunjabHH@NapinderNews18@HTPunjab@JagbaniOnline@dailypostpunjab@punjabitribune@RozanaSpokesman@punjabi_jagran@yespunjab@BabushahiCom
ਹਰਿਆਣਾ ਵਿੱਚ ਸਿੱਖਾਂ ਦੀ ਜਾਇਜ ਮੰਗ ਮੰਨਣ ਦੀ ਬਜਾਏ ਤਸ਼ੱਦਦ ਕਰਕੇ ਵੱਡੇ ਲੀਡਰਾਂ ਨੂੰ ਜਖਮੀ ਕਰਨਾ ਬਹੁਤ ਹੀ ਮੰਦਭਾਗਾ- ਗਿਆਨੀ ਹਰਪ੍ਰੀਤ ਸਿੰਘ।
ਚੰਡੀਗੜ੍ਹ-: 14 ਅਗਸਤ () ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਪ੍ਰੈਸ ਬਿਆਨ ਰਾਹੀਂ ਦੱਸਿਆ ਕਿ ਹਰਿਆਣਾ ਦੇ ਸਿੱਖਾਂ ਵੱਲੋਂ ਲੁਧਿਆਣਾ ਦੇ ਇਕ ਸਿੱਖ ਵਿਰੋਧੀ ਅਨਸਰ ਦੀ ਗੁੰਡਾਗਰਦੀ ਖਿਲਾਫ ਪਰਚਾ ਦਰਜ ਕਰਾਉਣ ਲਈ ਕੱਲ੍ਹ ਜੋ ਰੋਸ ਧਰਨਾ ਦਿੱਤਾ ਜਾ ਰਿਹਾ ਸੀ, ਉਸ ਜਾਇਜ ਮੰਗ ਨੂੰ ਕਾਨੂੰਨੀ ਆਧਾਰ 'ਤੇ ਮੰਨਣ ਦੀ ਬਜਾਏ, ਸਿੱਖ ਸੰਗਤਾਂ ਦੀ ਆਵਾਜ ਨੂੰ ਤਸ਼ੱਦਦ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀਸ਼ ਸਿੰਘ ਝੀਂਡਾ ਸਮੇਤ ਕਈ ਲੋਕ ਜਖਮੀ ਹੋਏ। ਇਹਨਾਂ ਸੰਗਤਾਂ ਦੀ ਇਕ ਜਾਇਜ ਮੰਗ ਸੀ ਕਿ ਲੋਕਾਂ ਉੱਤੇ ਗੱਡੀ ਚੜ੍ਹਾਉਣ ਵਾਲੇ ਗੁਰਸਿਮਰਨ ਮੰਡ ਖਿਲਾਫ ਪਰਚਾ ਦਰਜ ਕਰਕੇ ਪਿਉ ਪੁਤਰ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਨਜਾਇਜ ਫੜੇ ਹੋਏ ਸਿੰਘ ਰਿਹਾ ਕੀਤੇ ਜਾਣ। ਜਦੋਂ ਪ੍ਰਸ਼ਾਸਨ ਨੇ ਇਸ ਮੰਗ ਵੱਲ ਕੋਈ ਤਵੱਜੋਂ ਨਹੀਂ ਦਿੱਤੀ ਤਾਂ ਮਜਬੂਰੀ ਵੱਸ ਸੰਗਤਾਂ ਨੂੰ ਸੜਕ ਜਾਮ ਕਰਨ ਲਈ ਧਰਨਾ ਲਾਉਣਾ ਪਿਆ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਲੋਕਤੰਤਰ ਵਿੱਚ ਲੋਕਾਂ ਕੋਲ ਆਪਣੀ ਗੱਲ ਮੰਨਵਾਉਣ ਦਾ ਇਹੋ ਰਾਹ ਹੁੰਦਾ ਹੈ। ਪਰ ਹਰਿਆਣਾ ਪੁਲਸ ਜੋ ਪਹਿਲਾਂ ਤੋਂ ਹੀ ਸਿੱਖ ਵਿਰੋਧੀ ਵਜੋਂ ਆਪਣੀ ਪਛਾਣ ਬਣਾ ਚੁੱਕੀ ਹੈ, ਉਸਨੇ ਲਾਠੀਚਾਰਜ ਦਾ ਰਾਹ ਅਪਣਾਇਆ ਅਤੇ ਸੰਗਤਾਂ ਨੂੰ ਜਖਮੀ ਕੀਤਾ। ਉਹਨਾਂ ਕਿਹਾ ਕਿ ਅਸੀਂ ਇਸ ਜੁਲਮੀ ਤਸ਼ੱਦਦ ਦੀ ਸਖਤ ਨਿੰਦਾ ਕਰਦੇ ਹੋਏ ਮੰਗ ਕਰਦੇ ਹਾਂ ਕਿ ਸਿੱਖਾਂ ਦੀਆਂ ਮੰਗਾਂ ਤੁਰੰਤ ਮੰਨੀਆ ਜਾਣ ਅਤੇ ਇਸ ਲਾਠੀਚਾਰਜ ਰਾਹੀਂ ਲੋਕਾਂ ਨੂੰ ਜਖਮੀ ਕਰਨ ਵਾਲੇ ਪੁਲਸ ਮੁਲਾਜ਼ਮਾਂ ਤੇ ਕਾਰਵਾਈ ਕੀਤੀ ਜਾਵੇ। ਅਸੀਂ ਜਥੇਦਾਰ ਜਗਦੀਸ਼ ਸਿੰਘ ਝੀਂਡਾ ਅਤੇ ਜਖਮੀ ਹੋਣ ਵਾਲੇ ਸਾਰੇ ਸਿੰਘਾਂ ਦੀ ਚੜਦੀ ਕਲਾ ਅਤੇ ਸਿਹਤਯਾਬੀ ਲਈ ਅਰਦਾਸ ਕਰਦੇ ਹਾਂ। ਪ੍ਰੈਸ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।
“Instead of Accepting the Legitimate Demands of Sikhs in Haryana, Assaulting Them and Injuring Senior Leaders Is Highly Unfortunate — Giani Harpreet Singh”
Chandigarh, August 14: In a press statement, Giani Harpreet Singh, President of Shiromani Akali Dal Punar Surjit, stated that a protest was held yesterday by Sikhs in Haryana demanding the registration of a police case against an anti-Sikh individual from Ludhiana for allegedly engaging in hooliganism.
He said that instead of addressing this legitimate demand through due legal process, an attempt was made to suppress the voice of the Sikh community through force. During the incident, Jathedar Jagdish Singh Jhinda, President of the Haryana Sikh Gurdwara Management Committee, along with several other people, was injured.
Giani Harpreet Singh said the protesters had a legitimate demand that a case be registered against Gursimran Mand, who was allegedly involved in driving a vehicle into people, that the father and son be arrested, and that the Sikhs who had been unlawfully detained be released.
He stated that when the administration failed to pay attention to these demands, the Sikh community was compelled to stage a protest and block the road.
Giani Harpreet Singh said that in a democracy, peaceful protest is one of the means available to people to make their grievances heard and seek justice. However, he alleged that the Haryana Police, which he said had already developed a reputation for being anti-Sikh, resorted to a lathi-charge, resulting in injuries to members of the Sikh community.
He strongly condemned what he described as repressive use of force and demanded that the legitimate demands of the Sikhs be accepted immediately. He also called for action against the police personnel responsible for injuring people during the lathi-charge.
“We pray for the Chardi Kala and speedy recovery of Jathedar Jagdish Singh Jhinda and all the Singh who were injured,” he said.
The press statement was issued by the party's Media In-charge, Tajinder Singh Pannu.
#allmedia
@dailyajitnews@News18Haryana@News18Punjab@JagranNews@ZeePunjabiNews@ZeePunjabHH@NapinderNews18@HTPunjab@JagbaniOnline@dailypostpunjab@punjabitribune@RozanaSpokesman@punjabi_jagran@yespunjab@BabushahiCom
*ਗੁਰੂ ਘਰ ਵਿੱਚ ਨਤਮਸਤਕ ਹੋਣ ਵਾਲੇ ਕਿਸੇ ਵਿਅਕਤੀ 'ਤੇ ਹਮਲਾ ਹੋਣਾ ਅਤਿਅੰਤ ਨਿੰਦਾਯੋਗ- ਅਕਾਲੀ ਦਲ ਪੁਨਰ-ਸੁਰਜੀਤ।*
ਚੰਡੀਗੜ੍ਹ-: 13 ਅਗੱਸਤ () ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਕੱਤਰ ਜਨਰਲ ਸ ਗੁਰਪ੍ਰਤਾਪ ਸਿੰਘ ਵਡਾਲਾ, ਸੀਨੀਅਰ ਮੀਤ ਪ੍ਰਧਾਨ ਸ ਸੁੱਚਾ ਸਿੰਘ ਛੋਟੇਪੁਰ, ਸ ਪਰਮਿੰਦਰ ਸਿੰਘ ਢੀਂਡਸਾ ਅਤੇ ਪ੍ਰੋ ਪ੍ਰੇਮ ਸਿੰਘ ਸਿੰਘ ਚੰਦੂਮਾਜਰਾ, ਗੁਰਜੀਤ ਸਿੰਘ ਤਲਵੰਡੀ ਪ੍ਰਧਾਨ ਯੂਥ ਅਕਾਲੀ ਦਲ ਨੇ ਇਕ ਸਾਂਝੇ ਪ੍ਰੈੱਸ ਬਿਆਨ ਰਾਹੀਂ ਸ ਸੁਖਬੀਰ ਸਿੰਘ ਬਾਦਲ 'ਤੇ ਹੋਏ ਕਾਤਲਾਨਾ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਸ੍ਰੀ ਹਜ਼ੂਰ ਸਾਹਿਬ ਵਿੱਚ ਹੋਏ ਇਸ ਹਮਲੇ ਵਿੱਚ ਸ ਬਾਦਲ ਜਖਮੀ ਹੋ ਗਏ ਹਨ। ਉਪਰੋਕਤ ਆਗੂਆਂ ਨੇ ਕਿਹਾ ਕਿ ਸਿੱਖਾਂ ਦੇ ਗੁਰੂ ਘਰ ਸਮੂਹ ਸੰਗਤਾਂ ਦੇ ਸਾਂਝੇ ਧਰਮ ਸਥਾਨ ਹਨ ਜਿੱਥੇ ਆਪਣੇ ਨਾਲ-ਨਾਲ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ। ਅਜਿਹੇ ਪਵਿੱਤਰ ਅਸਥਾਨ 'ਤੇ ਨਤਮਸਤਕ ਹੋਣ ਆਏ ਕਿਸੇ ਸ਼ਰਧਾਲੂ ਉਤੇ ਜਾਨਲੇਵਾ ਹਮਲਾ ਹੋਣਾ ਬਹੁਤ ਹੀ ਮੰਦਭਾਗੀ ਘਟਨਾ ਹੈ। ਆਗੂਆਂ ਨੇ ਇਸ ਗੱਲ 'ਤੇ ਹੈਰਾਨੀ ਪ੍ਰਗਟਾਈ ਕਿ ਜੈੱਡ ਸੁਰੱਖਿਆ ਵਾਲੇ ਕਿਸੇ ਨੇਤਾ ਤੱਕ ਹਮਲਾਵਰ ਏਨੀ ਅਸਾਨੀ ਨਾਲ ਕਿਵੇਂ ਪਹੁੰਚ ਗਿਆ। ਇਸ ਗੱਲ ਦੀ ਬਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਸਾਰੇ ਆਗੂਆਂ ਨੇ ਸ ਸੁਖਬੀਰ ਸਿੰਘ ਬਾਦਲ ਦੀ ਜਲਦ ਸਿਹਤਯਾਬੀ ਲਈ ਕਾਮਨਾ ਕੀਤੀ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਨੇ ਜਾਰੀ ਕੀਤਾ।
“An Attack on Anyone Visiting a Gurdwara to Pay Respects Is Highly Condemnable — Shiromani Akali Dal Punar Surjit”
Chandigarh, August 13: In a joint press statement, Gurpartap Singh Wadala, Secretary General of Shiromani Akali Dal Punar Surjit; Senior Vice President Sucha Singh Chhotepur; Parminder Singh Dhindsa; Prof. Prem Singh Chandumajra; and Gurjit Singh Talwandi, President of the Youth Akali Dal, strongly condemned the murderous attack on Sukhbir Singh Badal.
Sukhbir Singh Badal was injured in the attack, which took place at Sri Hazur Sahib.
The leaders said that Sikh gurdwaras are shared places of worship for the entire Sikh community, where devotees not only pray for their own well-being but also seek Sarbat Da Bhala — the welfare of all humanity. They said that a life-threatening attack on any devotee who comes to such a sacred place to pay respects is an extremely unfortunate and condemnable incident.
The leaders also expressed concern and surprise over how an attacker could gain such easy access to a leader who was under Z-category security. They said the circumstances surrounding the security breach should be thoroughly investigated.
All the leaders prayed for the speedy recovery and good health of Sukhbir Singh Badal.
The statement was issued to the press by the party's Media In-charge, Tajinder Singh Pannu.
#allmedia
@dailyajitnews@News18Haryana@News18Punjab@JagranNews@ZeePunjabiNews@ZeePunjabHH@NapinderNews18@HTPunjab@JagbaniOnline@dailypostpunjab@punjabitribune@RozanaSpokesman@punjabi_jagran@yespunjab@BabushahiCom
The Sikh community’s resentment toward the Badal family, in light of Panthic sentiments, may be justified. However, expressing that resentment through an attack within the premises of a Gurdwara Sahib is unjustifiable under any circumstances. Preserving the sanctity of the Gurdwara Sahib is the foremost responsibility of every Sikh.
In punjabi