ਪੰਜਾਬ ਦੀ ਪਵਿੱਤਰ ਧਰਤੀ 'ਤੇ ਦੁਨੀਆ ਭਰ ਦੇ ਨਿਵੇਸ਼ਕਾਂ ਦਾ ਜੀ ਆਇਆਂ ਨੂੰ। ਇਹ ਸਮਿਟ ਪੰਜਾਬ ਦੇ ਉਜਵਲ ਭਵਿੱਖ ਦੀ ਦਸਤਕ ਹੈ। ਇੱਥੇ ਸਿਰਫ਼ ਕਾਗਜ਼ੀ ਸਮਝੌਤੇ ਨਹੀਂ, ਸਗੋਂ ਨੌਜਵਾਨਾਂ ਦੇ ਸੁਪਨਿਆਂ ਨੂੰ ਹਕੀਕਤ 'ਚ ਬਦਲਣ ਦਾ ਵਾਅਦਾ ਕਰ ਰਹੇ ਹਾਂ। ਰੰਗਲਾ ਪੰਜਾਬ ਹੁਣ ਉਦਯੋਗਾਂ 'ਚ ਵੀ ਅੱਗੇ ਹੋਵੇਗਾ।
----------
पंजाब की पवित्र धरती पर दुनिया भर से आए निवेशकों का हार्दिक स्वागत है। यह समिट पंजाब के उज्ज्वल भविष्य की दस्तक है। यहाँ केवल कागज़ी समझौते नहीं, बल्कि नौजवानों के सपनों को हकीकत में बदलने का वादा कर रहे है। रंगला पंजाब अब उद्योगों के क्षेत्र में भी नई ऊँचाइयों को छुएगा।
ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਦੂਰਅੰਦੇਸ਼ੀ ਸੋਚ ਤੇ ਸਾਡੀ ਟੀਮ ਦਾ ਜਜ਼ਬਾ ਅੱਜ ਰੰਗ ਲਿਆ ਰਿਹਾ ਹੈ। ਅਸੀਂ ਉਦਯੋਗਪਤੀਆਂ ਦੇ ਬੂਹੇ ਖੜਕਾ ਕੇ ਉਨ੍ਹਾਂ ਨੂੰ ਪੰਜਾਬ ਆਉਣ ਦਾ ਸੱਦਾ ਦਿੱਤਾ ਹੈ। ਅਫ਼ਸਰਾਂ ਤੋਂ ਲੈ ਕੇ ਮੰਤਰੀਆਂ ਤੱਕ, ਸਾਡੀ ਪੂਰੀ ਟੀਮ ਪੰਜਾਬ ਨੂੰ ਤਰੱਕੀ ਦੀ ਰਾਹ 'ਤੇ ਲਿਜਾਣ ਲਈ ਇੱਕਜੁੱਟ ਹੈ।
------------
श्री अरविंद केजरीवाल जी की दूरदर्शी सोच और हमारी टीम का जज़्बा आज रंग ला रहा है। हमने उद्योगपतियों के दरवाज़े खटखटाकर उन्हें पंजाब आने का निमंत्रण दिया है। अफसरों से लेकर मंत्रियों तक, हमारी पूरी टीम पंजाब को तरक्की की राह पर आगे बढ़ाने के लिए एकजुट है।
ਪੰਜਾਬ ਇੱਕ ਬਰਕਤ ਵਾਲੀ ਧਰਤੀ ਹੈ। ਅਸੀਂ ਪੰਜਾਬ ਦੇ ਨੌਜਵਾਨਾਂ ਦੀ ਕਾਬਲੀਅਤ ਨੂੰ ਰੁਜ਼ਗਾਰ ਨਾਲ ਜੋੜਨ ਲਈ ਵਚਨਬੱਧ ਹਾਂ। ਨਿਵੇਸ਼ਕਾਂ ਨੂੰ ਸਾਡਾ ਸਿੱਧਾ ਸੁਨੇਹਾ ਹੈ "ਤੁਸੀਂ ਇੰਡਸਟਰੀ ਲਗਾਓ, ਸਾਡੇ ਧੀ-ਪੁੱਤਾਂ ਨੂੰ ਰੁਜ਼ਗਾਰ ਦਿਓ, ਤੇ ਸੁਖਾਲ਼ੇ ਕਾਰੋਬਾਰੀ ਮਾਹੌਲ ਦੀ ਗਾਰੰਟੀ ਸਾਡੀ ਹੈ।"
----------
पंजाब एक बरकत वाली धरती है। हम पंजाब के नौजवानों की काबिलियत को रोज़गार से जोड़ने के लिए वचनबद्ध हैं। निवेशकों के लिए हमारा सीधा संदेश है "आप उद्योग लगाइए, हमारे बेटे-बेटियों को रोज़गार दीजिए, और बेहतर व सुगम कारोबारी माहौल की गारंटी हमारी है।"
Stay on top of real-time market moves on Dhan with price alerts, chart-based tracking, and faster decision-making. Download Dhan nowStay on top of real-time market moves on Dhan with price alerts, chart-based tracking, and faster decision-making. Download Dhan now!
ਪਿਛਲੇ 4 ਸਾਲਾਂ 'ਚ ਅਸੀਂ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਨੂੰ ਮੁੱਖ ਤਰਜੀਹ ਦਿੱਤੀ ਹੈ। ਵਿਸ਼ਵ ਪੱਧਰੀ ਸਿੱਖਿਆ ਤੇ ਉੱਤਮ ਸਿਹਤ ਸਹੂਲਤਾਂ ਦੇ ਨਾਲ-ਨਾਲ, ਅਸੀਂ ਸੜਕਾਂ ਤੋਂ ਲੈ ਕੇ ਹਵਾਈ ਆਵਾਜਾਈ ਤੱਕ ਸਭ ਸੁਖਾਲਾ ਬਣਾਇਆ ਹੈ। ਬਿਹਤਰ ਕਨੈਕਟੀਵਿਟੀ ਸਦਕਾ ਹੁਣ ਪੰਜਾਬ ਵਿੱਚ ਕਾਰੋਬਾਰ ਅਤੇ ਨਿਵੇਸ਼ ਕਰਨਾ ਪਹਿਲਾਂ ਨਾਲੋਂ ਕਿਤੇ ਆਸਾਨ ਹੈ।
----------
पिछले 4 वर्षों में हमने शिक्षा, स्वास्थ्य और बुनियादी ढांचे को सर्वोच्च प्राथमिकता दी है। विश्वस्तरीय शिक्षा और बेहतरीन स्वास्थ्य सुविधाओं के साथ-साथ, हमने सड़कों से लेकर हवाई यातायात तक सब कुछ अधिक सुविधाजनक बनाया है। बेहतर कनेक्टिविटी के कारण अब पंजाब में कारोबार और निवेश करना पहले से कहीं अधिक आसान हो गया है।
ਪੁਰਾਣੀਆਂ ਰੀਤਾਂ ਨੂੰ ਬਦਲਦਿਆਂ, ਪੰਜਾਬ ਸਰਕਾਰ ਹੁਣ ਸਾਲ ਦੇ 365 ਦਿਨ ਇੰਡਸਟਰੀ ਨਾਲ ਮਿਲ ਕੇ ਕੰਮ ਕਰਨ ਲਈ ਤਿਆਰ ਹੈ। ਸਾਡਾ ਇੱਕੋ-ਇੱਕ ਟੀਚਾ ਹੈ ਕੀ ਪੰਜਾਬ ਵਿੱਚ ਵੱਧ ਤੋਂ ਵੱਧ ਰੁਜ਼ਗਾਰ ਲਿਆਉਣਾ! ਉਦਯੋਗ ਜਗਤ ਨੂੰ ਜਿਸ ਵੀ ਹੁਨਰ ਦੀ ਲੋੜ ਹੋਵੇਗੀ, ਅਸੀਂ ਆਪਣੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਉਹੀ ਨਵੇਂ ਕੋਰਸ ਸ਼ੁਰੂ ਕਰਾਂਗੇ ਤਾਂ ਜੋ ਸਾਡੇ ਨੌਜਵਾਨਾਂ ਨੂੰ ਇੰਡਸਟਰੀ ਦੀ ਮੰਗ ਮੁਤਾਬਕ ਤਿਆਰ ਕੀਤਾ ਜਾ ਸਕੇ।
------------
पुरानी परंपराओं को बदलते हुए, पंजाब सरकार अब साल के 365 दिन उद्योगों के साथ मिलकर काम करने के लिए तैयार है। हमारा एकमात्र लक्ष्य है कि पंजाब में अधिक से अधिक रोज़गार लाया जाए। उद्योग जगत को जिस भी प्रकार के कौशल की आवश्यकता होगी, हम अपने कॉलेजों और विश्वविद्यालयों में वही नए कोर्स शुरू करेंगे, ताकि हमारे नौजवानों को उद्योग की मांग के अनुसार तैयार किया जा सके।