"ਯੁੱਧ ਨਸ਼ਿਆ ਵਿਰੁੱਧ" ਤਹਿਤ ਫਾਜ਼ਿਲਕਾ ਪੁਲਿਸ ਦੀ ਵੱਡੀ ਕਾਰਵਾਈ – ਗੈਰਕਾਨੂੰਨੀ ਨਸ਼ਾ ਤਸਕਰੀ ਦੇ ਨੈਟਵਰਕ ਨੂੰ ਵੱਡਾ ਝਟਕਾ!
ਫਾਜ਼ਿਲਕਾ ਪੁਲਿਸ ਨੇ ਨਸ਼ੇ ਖਿਲਾਫ਼ ਆਪਣੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਇੱਕ ਵੱਡੀ ਸਫਲਤਾ ਹਾਸਲ ਕੀਤੀ। ਸੀ.ਆਈ.ਏ. ਫਾਜ਼ਿਲਕਾ ਦੀ ਟੀਮ ਨੇ ਗੁਪਤ ਸੂਚਨਾ ‘ਤੇ ਤੁਰੰਤ ਕਾਰਵਾਈ ਕਰਦਿਆਂ ਇੱਕ ਮੈਡੀਕਲ ਸਟੋਰ ‘ਤੇ ਰੇਡ ਮਾਰੀ। ਜਾਂਚ ਦੌਰਾਨ, ਮੈਡੀਕਲ ਸਟੋਰ ਦੇ ਪਿਛਲੇ ਕਮਰੇ ਵਿੱਚ ਬਣੇ ਗੁਪਤ ਬੰਕਰ ਵਿੱਚੋਂ 18,150 ਐਲਪਰਾਜੋਲਮ ਗੋਲੀਆਂ ਅਤੇ 5,68,200 ਪਰੈਗਾਬਲੀਨ ਕੈਪਸੂਲ ਜ਼ਬਤ ਕਰਕੇ 02 ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ।
"War Against Drugs" – Fazilka Police's Major Crackdown, A Big Blow to the Illegal Drug Trafficking Network!
Fazilka Police has intensified its campaign against drugs, achieving a major success. Acting on confidential information, the CIA Fazilka team swiftly raided a medical store.
During the investigation, a hidden bunker in the backroom of the medical store was discovered, from which 18,150 Alprazolam tablets and 5,68,200 Pregabalin capsules were seized and arrested 02 drug smugglers.
#YudhNashianVirudh
#ActionAgainstDrugs
🚔 ਥਾਣਾ ਖੂਈਆਂ ਸਰਵਰ ਦੇ ਪਿੰਡ ਕੱਲਰ ਖੇੜਾ ‘ਚ ਹੋਏ ਕਤਲ ਮਾਮਲੇ ਵਿੱਚ ਫਾਜ਼ਿਲਕਾ ਪੁਲਿਸ ਵੱਲੋਂ, ਤੁਰੰਤ ਐਕਸ਼ਨ ਲੈਂਦੇ ਹੋਏ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।🚨
ਕਪਤਾਨ ਪੁਲਿਸ (ਸਥਾਨਿਕ) ਫਾਜ਼ਿਲਕਾ ਅਤੇ ਡੀ.ਐਸ.ਪੀ ਸਬ ਡਵੀਜ਼ਨ ਅਬੋਹਰ(ਸ਼ਹਿਰੀ) ਵੱਲੋਂ ਮੀਡੀਆ ਨਾਲ ਸਾਂਝੀ ਕੀਤੀ ਗਈ ਜਾਣਕਾਰੀ ਅਤੇ ਲੋਕਾਂ ਨੂੰ ਪੁਲਿਸ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।
🚔In the murder case that took place in the village of Kallar Khera under the jurisdiction of Khuiyan Sarwar police station, Fazilka Police have taken immediate action and arrested two accused. The remaining accused will also be apprehended soon. 🚨
The SP(HQ) Fazilka and DSP Sub-Division Abohar (Urban) shared this information with the media and appealed to the public to cooperate with the police.
#SwiftAction
#JusticeServed
#CrimeControl
#MurderCaseKallarKhera
🚔 ਅੱਜ ਕਪਤਾਨ ਪੁਲਿਸ (ਸਥਾਨਕ), ਫਾਜ਼ਿਲਕਾ ਜੀ ਵੱਲੋਂ DPO ਵਿਖੇ ਪ੍ਰੋਬੇਸ਼ਨਰ ਸਬ-ਇੰਸਪੈਕਟਰਾਂ ਨਾਲ ਵਿਸ਼ੇਸ਼ ਵੈਲਫੇਅਰ ਮੀਟਿੰਗ ਆਯੋਜਿਤ ਕੀਤੀ ਗਈ ✅।
👉 ਕਰਮਚਾਰੀਆਂ ਦੀ ਭਲਾਈ ‘ਤੇ ਫੋਕਸ
👉 ਵਿਭਾਗੀ ਕੰਮਕਾਰਾਂ ਤੋਂ ਜਾਣੂ
👉 ਕੰਮਕਾਜ਼ੀ ਹਾਲਾਤ ਹੋਰ ਬਿਹਤਰ ਬਣਾਉਣ ਦੀ ਪਹਿਲ
ਫਾਜ਼ਿਲਕਾ ਪੁਲਿਸ ਨਾ ਸਿਰਫ ਕਾਨੂੰਨ ਵਿਵਸਥਾ, ਸਗੋਂ ਆਪਣੇ ਕਰਮਚਾਰੀਆਂ ਦੀ ਭਲਾਈ ਲਈ ਵੀ ਸੁਚੇਤ ਹੈ!
🚔 Today, SP Hq Fazilka held a special welfare meeting with Probationer Sub-Inspectors at DPO Fazilka.
👉 Focus on employee welfare
👉 Understanding departmental work
👉 Initiative to improve working conditions
Fazilka Police is committed not only to law & order but also to the well-being of its personnel!
#WelfareFirst #BetterWorkplace
Fazilka Police Organized an Open Mega Sports Meet Under Anti-Drug Campaign
Under the ongoing anti-drug campaign by Fazilka Police, an Open Mega Sports Meet (District-Level Sports Tournament) was organized today at Shaheed Bhagat Singh Stadium, Fazilka.
The tournament featured various events for both boys and girls, including 100m, 200m, 400m, and 1600m races, along with Kabaddi, Tug of War, Long Jump, High Jump, Wrestling, and Kho-Kho competitions.
Attractive prizes were awarded to the top three winners in each sport. A large number of civil and police administration officials and personnel were present on this occasion.
#SayNoToDrugsYesToSports
ਫਾਜ਼ਿਲਕਾ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿਮ ਦੇ ਤਹਿਤ ਮਿਤੀ 10 ਫਰਵਰੀ ਨੂੰ ਸ਼ਹੀਦ ਭਗਤ ਸਿੰਘ ਸਟੇਡੀਅਮ ਫਾਜ਼ਿਲਕਾ ਵਿਖੇ ਓਪਨ ਮੈਗਾ ਸਪੋਰਟਸ ਮੀਟ (ਜਿਲ੍ਹਾ ਪੱਧਰੀ ਖੇਡ ਟੂਰਨਾਮੈਂਟ) ਕਰਵਾਈ ਜਾ ਰਹੀ ਹੈ। ਇਸ ਟੂਰਨਾਮੈਂਟ ਵਿੱਚ ਲੜਕੇ ਅਤੇ ਲੜਕੀਆਂ ਦੋਨਾਂ ਲਈ 100 ਮੀਟਰ, 200 ਮੀਟਰ, 400 ਮੀਟਰ ਅਤੇ 1600 ਮੀਟਰ ਦੀ ਰੇਸ ਤੋਂ ਇਲਾਵਾ, ਪੰਜਾਬ ਸਟਾਇਲ ਕਬੱਡੀ, ਰੱਸਾਕੱਸੀ ਅਤੇ ਖੋ ਖੋ ਦੇ ਮੁਕਾਬਲੇ ਕਰਵਾਏ ਜਾਣਗੇ। ਹਰੇਕ ਖੇਡ ਵਿੱਚ ਪਹਿਲੇ 03 ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਆਕਰਸ਼ਕ ਇਨਾਮ ਦਿੱਤੇ ਜਾਣਗੇ।
Fazilka Police, as part of its ongoing campaign against drugs, is organizing an Open Mega Sports Meet (a district-level sports tournament) on February 10 at Shaheed Bhagat Singh Stadium, Fazilka.
This tournament will feature competitions for both boys and girls in the 100m, 200m, 400m, and 1600m races, along with Punjab-style Kabaddi, Tug of War, and Kho-Kho.
Attractive prizes will be awarded to the top three winners in each sport.
#SayNoToDrugsYesToSports
Celebrating #RepublicDay2025 with a commitment to safety and security! 🇮🇳 Ferozepur Police is conducting intensive CASO operations across the district to crack down on miscreants and uphold peace in our community.
ਫਿਰੋਜ਼ਪੁਰ ਪੁਲਿਸ ਸ਼ਰਾਰਤੀ ਅਨਸਰਾਂ 'ਤੇ ਸ਼ਿਕੰਜਾ ਕੱਸਣ ਅਤੇ ਸਾਡੇ ਭਾਈਚਾਰੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਜ਼ਿਲ੍ਹੇ ਭਰ ਵਿੱਚ ਤੀਬਰ CASO ਕਾਰਵਾਈਆਂ ਚਲਾ ਰਹੀ ਹੈ।
#ActionAgainstCrime
#PP24X7"
ਫਾਜ਼ਿਲਕਾ ਪੁਲਿਸ ਵੱਲੋਂ ਟਰਾਂਸ ਬਾਰਡਰ ਨਾਰਕੋਟਿਕ ਨੈੱਟਵਰਕ ਨੂੰ ਵੱਡਾ ਝਟਕਾ:
ਫਾਜ਼ਿਲਕਾ ਪੁਲਿਸ ਨੇ ਟਰਾਂਸ ਬਾਰਡਰ ਨਾਰਕੋਟਿਕ ਨੈੱਟਵਰਕ ਦਾ ਪਰਦਾਫਾਸ਼ ਕਰਦੇ ਹੋਏ ਗੁਪਤ ਸੂਚਨਾ ਦੇ ਆਧਾਰ ਤੇ 01 ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਪਾਸੋਂ 2 ਕਿਲੋ 41 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਕਾਬੂ ਕੀਤਾ ਗਿਆ ਨਸ਼ਾ ਤਸਕਰ ਪਾਕਿਸਤਾਨ ਤੋਂ ਡਰੋਨ ਰਾਹੀਂ ਹੈਰੋਇਨ ਦੀ ਖੇਪ ਮੰਗਵਾਉਂਦਾ ਸੀ। ਜਿਸਦੇ ਖਿਲਾਫ਼ ਥਾਣਾ ਸਦਰ ਜਲਾਲਾਬਾਦ ਵਿਖੇ NDPS ਐਕਟ ਤਹਿਤ ਕੇਸ ਦਰਜ ਕਰਕੇ ਅਗਲੇਰੀ ਕੀਤੀ ਜਾ ਰਹੀ ਹੈ।
Fazilka Police delivers a major blow to a trans-border narcotics network:
Based on a confidential tip-off, Fazilka Police exposed a trans-border narcotics network and arrested one drug trafficker. The police seized 2 kg 41 grams of heroin from the accused.
The arrested trafficker was found to be smuggling heroin consignments from Pakistan using drones. A case has been registered against the accused under the NDPS Act at Sadar Jalalabad Police Station, and further investigations are underway.
#ActionAgainstDrugs
#DrugsFreePunjab
"ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਵੱਲੋਂ ਸੀ.ਆਈ.ਏ ਫਾਜ਼ਿਲਕਾ ਦੇ ਕਰਮਚਾਰੀਆਂ ਨੂੰ ਉਹਨਾਂ ਦੀ ਮਿਹਨਤ ਅਤੇ ਲਗਨ ਲਈ ਨਕਦ ਇਨਾਮ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ। ਇਹ ਇਨਾਮ ਉਨ੍ਹਾਂ ਲਈ ਨਾ ਸਿਰਫ਼ ਹੌਂਸਲਾ ਅਫਜ਼ਾਈ ਹੈ, ਬਲਕਿ ਸਮੂਹ ਫਾਜ਼ਿਲਕਾ ਪੁਲਿਸ ਲਈ ਪ੍ਰੇਰਨਾ ਦਾ ਸਰੋਤ ਵੀ ਹੈ।
"Senior Superintendent of Police, Fazilka, honored the employees of CIA Fazilka with cash rewards for their hard work and dedication. This reward is not only a motivation for them but also a source of inspiration for the entire Fazilka Police."
👮♂️💪 #Inspiration #Dedication"
"ਫਾਜ਼ਿਲਕਾ ਪੁਲਿਸ ਦਾ ਥਾਣਿਆਂ ਦੇ ਨਵੀਨੀਕਰਨ ਵੱਲ ਇੱਕ ਹੋਰ ਵੱਡਾ ਕਦਮ!"
ਕਪਤਾਨ ਪੁਲਿਸ ਸਥਾਨਿਕ ਫਾਜ਼ਿਲਕਾ ਜੀ ਵੱਲੋਂ ਅੱਜ ਡੀ.ਪੀ.ਓ. ਅਤੇ ਪੁਲਿਸ ਲਾਈਨ ਫਾਜ਼ਿਲਕਾ ਦੇ ਇੰਚਾਰਜਾਂ ਨਾਲ ਮਹੱਤਵਪੂਰਨ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਜਿਲ੍ਹੇ ਦੇ ਸਮੂਹ ਥਾਣਿਆਂ ਦੇ ਨਵੀਨੀਕਰਨ ਲਈ ਵਿਚਾਰ-ਵਟਾਂਦਰਾ ਕਰਦੇ ਹੋਏ ਲੋੜੀਂਦੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ।
"Another Major Step Towards Modernization of Police Stations by Fazilka Police!"
A significant meeting was held today by SP Hq Fazilka with the in-charges of DPO and Police Lines Fazilka. During the meeting, discussions were conducted regarding the renovation of all police stations in the district, and necessary guidelines were issued to ensure progress in this direction.
#Welfare
ਐਸ.ਐਸ.ਪੀ ਫਾਜ਼ਿਲਕਾ ਜੀ ਨੇ ਅੱਜ ਫਾਜ਼ਿਲਕਾ ਪੁਲਿਸ ਦੇ ਸਮੂਹ ਜੀ.ਓਜ਼, ਐਸ.ਐਚ.ਓਜ਼ ਅਤੇ ਯੂਨਿਟ ਇੰਚਾਰਜਾਂ ਨਾਲ ਕ੍ਰਾਈਮ ਮੀਟਿੰਗ ਕੀਤੀ। ਮੀਟਿੰਗ ਦੌਰਾਨ ਥਾਣਿਆਂ ਵਿੱਚ ਲੰਬਿਤ ਕੇਸਾਂ ਦੇ ਤੁਰੰਤ ਨਿਪਟਾਰੇ ਨਸ਼ਿਆਂ ਅਤੇ ਸਮਾਜ ਵਿਰੋਧੀ ਤੱਤਾਂ ਵਿਰੁੱਧ ਸਖ਼ਤ ਕਾਰਵਾਈ ਦੇ ਨਿਰਦੇਸ਼ ਜਾਰੀ ਕੀਤੇ। ਉਹਨਾਂ ਨੇ ਜਿਲ੍ਹੇ ਅੰਦਰ ਅਮਨ-ਕਾਨੂੰਨ ਨੂੰ ਬਰਕਰਾਰ ਰੱਖਣ ਅਤੇ ਪੁਲਿਸਿੰਗ ਨੂੰ ਹੋਰ ਬਿਹਤਰ ਬਣਾਉਣ 'ਤੇ ਜ਼ੋਰ ਦਿੱਤਾ।
SSP Fazilka held a crime meeting today with all GOs, SHOs, and unit in-charges of Fazilka Police. During the meeting, instructions were issued for the prompt disposal of pending cases in police stations and strict action against drugs and anti-social elements. The SSP emphasized maintaining law and order and enhancing the efficiency of policing in the District.
#CrimeMeeting
ਫਾਜ਼ਿਲਕਾ ਪੁਲਿਸ ਦੀ ਸਾਈਬਰ ਠੱਗਾਂ ਤੇ ਇੱਕ ਹੋਰ ਵੱਡੀ ਕਰਵਾਈ।
ਫਾਜ਼ਿਲਕਾ ਪੁਲਿਸ ਦੇ ਸਾਈਬਰ ਕ੍ਰਾਈਮ ਥਾਣੇ ਵੱਲੋਂ ਇੱਕ ਅਜਿਹੇ ਸਾਈਬਰ ਠੱਗ ਨੂੰ ਕਾਬੂ ਕੀਤਾ ਗਿਆ ਹੈ, ਜੋ ਜਾਅਲੀ ਫੇਸਬੁੱਕ ਅਕਾਊਂਟ ਬਣਾ ਕੇ ਧਾਰਮਿਕ ਵੀਡਿਓ ਦੇ ਨਾਲ ਆਪਣੇ ਬੈਂਕ ਅਕਾਊਂਟ ਦਾ UPI QR ਸਕੈਨ ਕੋਡ ਜੋੜ ਕੇ ਲੋਕਾਂ ਵੱਲੋਂ ਸੇਵਾ ਭਾਵਨਾ ਨਾਲ ਦਾਨ ਦਿੱਤੀ ਜਾਣ ਵਾਲੀ ਦਾਨ ਰਾਸ਼ੀ ਨੂੰ ਹੜੱਪ ਕਰ ਰਿਹਾ ਸੀ।
ਕਾਬੂ ਕੀਤੇ ਗਏ ਸਾਈਬਰ ਠੱਗ ਪਾਸੋਂ 01 ਲੈਪਟਾਪ, 09 ਮੋਬਾਇਲ ਫੋਨ ਅਤੇ 19 ਕ੍ਰੈਡਿਟ ਅਤੇ ਡੈਬਿਟ ਕਾਰਡ ਬਰਾਮਦ ਕੀਤੇ ਗਏ ਹਨ। ਜਿਸਦੇ ਖ਼ਿਲਾਫ਼ ਥਾਣਾ ਸਾਈਬਰ ਕ੍ਰਾਈਮ ਫਾਜ਼ਿਲਕਾ ਵਿਖੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ!
Fazilka Police takes another major action against cyber fraudsters.
The Cyber Crime Police Station of Fazilka has arrested a cyber fraudster who was creating fake Facebook accounts and linking UPI QR codes of his bank account with religious videos. He exploited people's goodwill by pocketing donations given out of devotion.
The arrested cyber fraudster was found with one laptop, nine mobile phones, and 19 credit and debit cards. A case has been registered against him at the Cyber Crime Police Station, Fazilka, and further action is being taken.
#ActionAgainstCyberCrime
#ActionAgainstFraudstrs